ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਦੀ ਮੀਟਿੰਗ 30 ਨੂੰ
ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ (ਰਜ਼ਿ )ਮਾਹਿਲਪੁਰ ਦੀ ਮੀਟਿੰਗ 30 ਅਗਸਤ ਨੂੰ
Publish Date: Thu, 27 Aug 2026 03:18 PM (IST)
Updated Date: Thu, 27 Aug 2026 03:19 PM (IST)
- 2 ਸਾਲ ਲਈ ਕਮੇਟੀ ਦੀ ਹੋਵੇਗੀ ਨਵੀਂ ਚੋਣ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੈਲਾ ਖੁਰਦ : ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਦੀ ਵਿਸ਼ੇਸ਼ ਮੀਟਿੰਗ 30 ਅਗਸਤ ਦਿਨ ਐਤਵਾਰ ਨੂੰ ਸਟਾਰ ਰਿਫੈਸ਼ਮੈਂਟ ਹਵੇਲੀ ਰੋਡ ਮਾਹਿਲਪੁਰ ਵਿਖੇ ਦੁਪਹਿਰ 3 ਤੋਂ 5 ਵਜੇ ਤੱਕ ਹੋ ਰਹੀ ਹੈ। ਇਸ ਸਬੰਧੀ ਸੁਸਾਇਟੀ ਦੀ ਪ੍ਰਧਾਨ ਰੇਖਾ ਰਾਣੀ, ਨਿਰਮਲ ਕੌਰ ਬੋਧ ਅਤੇ ਸ਼ਸ਼ੀ ਬੰਗੜ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਮੌਕੇ ਸੁਸਾਇਟੀ ਦੇ ਪਿਛਲੇ ਦੋ ਸਾਲ ਦੇ ਕੰਮ ਕਾਜ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਦੋ ਸਾਲ ਲਈ ਸੁਸਾਇਟੀ ਦੀ ਨਵੀਂ ਚੋਣ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਉਣ ਵਾਲੇ ਦੋ ਸਾਲਾਂ ਦੌਰਾਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਦੇ ਸਬੰਧ ਵਿੱਚ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਬਾਬਾ ਸਾਹਿਬ ਵੱਲੋਂ ਅਪਣਾਏ ਗਏ ਬੁੱਧ ਧੱਮ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦਾ ਸੰਕਲਪ ਕੀਤਾ ਜਾਵੇਗਾ। ਇਸ ਮੌਕੇ ਉਨਾਂ ਸਾਰੇ ਹੀ ਮੈਂਬਰਾਂ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦੀ ਬੇਨਤੀ ਕੀਤੀ। ਇਸ ਮੌਕੇ ਮਾਸਟਰ ਜੈ ਰਾਮ ਬਾੜੀਆਂ, ਸੁਮੀਤਾ, ਅਮਰਜੀਤ ਕੌਰ, ਗੁਰਪਾਲ ਕੌਰ, ਸੀਮਾ ਰਾਣੀ, ਸੰਤੋਸ਼ ਕੁਮਾਰੀ, ਦੀਆ ਰਾਣੀ, ਪ੍ਰਭਜੋਤ ਕੌਰ, ਗਗਨਦੀਪ ਕੌਰ ਸੋਨੂ ਹਾਜ਼ਰ ਸਨ।