
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਲਵਾਈ ਦੀ ਦੁਕਾਨ ਤੋਂ ਮੋਟਰਸਾਈਕਲ, ਸਿਲੰਡਰ ਅਤੇ ਕੂਲਰ ਚੋਰੀ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ ਪੈਂਦੇ ਪਿੰਡ ਟੂਟੋਮਜਾਰਾ ਵਿਚ ਚੋਰਾਂ ਨੇ ਹਲਵਾਈ ਦੀ ਦੁਕਾਨ ਵਿਚੋਂ ਮੋਟਰਸਾਈਕਲ, ਗੈਸ ਸਿਲੰਡਰ, ਕੂਲਰ ਅਤੇ ਫਰੂਟੀਆਂ ਚੋਰੀ ਕੀਤੀਆਂ। ਦੁਕਾਨਦਾਰ ਨੇ ਥਾਣਾ ਮਾਹਿਲਪੁਰ ਵਿੱਚ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਪੈਂਦੇ ਪਿੰਡ ਟੂਟੋ ਮੁਜਾਰਾ ਦੇ ਮਾਈ ਬਾਲੀ ਸਵੀਟ ਸ਼ਾਪ ਨੇੜੇ ਮੰਦਰ ਸ਼੍ਰੀ ਮਾਈ ਬਾਲੀ ਦੇ ਮਾਲਕ ਜਸਵੀਰ ਸਿੰਘ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੱਸਿਆ ਕਿ 27/08/2026 ਸਵੇਰੇ ਕੋਈ ਸੱਤ ਕੁ ਵਜੇ ਜਦੋਂ ਮੈਂ ਆਪਣੀ ਦੁਕਾਨ ਖੋਲ੍ਹਣ ਲੱਗਾ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਤੇ ਸ਼ਟਰ ਬੰਦ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਸ਼ਟਰ ਖੋਲ੍ਹਿਆਂ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਸਪਲੈਂਡਰ ਨੰਬਰ ਪੀਬੀ0ਸੀ2385, ਗੈਸ ਨਾਲ਼ ਭਰੇ ਹੋਏ ਦੋ ਸਿਲੰਡਰ, ਕੂਲਰ, ਇਕ ਰਿਫਾਈਂਡ ਦਾ ਭਰਿਆ ਹੋਇਆ ਪੀਪਾ ਅਤੇ ਫਰਿਜ ਵਿਚੋਂ ਫਰੂਟੀਆਂ ਅਤੇ ਹਿੱਲ ਡਰਿੰਕ ਗਾਇਬ ਸੀ। ਜੋ ਚੋਰਾਂ ਨੇ ਰਾਤ ਸਮੇਂ ਚੋਰੀ ਕਰ ਲਿਆ ਹੈ। ਉਸ ਨੇ ਦੱਸਿਆ ਕਿ ਚੋਰਾਂ ਨੇ ਚੋਰੀ ਕਰਦੇ ਸਮੇਂ ਦੁਕਾਨ ਵਿਚ ਹੀ ਕਾਫੀ ਮਾਤਰਾ ਵਿੱਚ ਫਰੂਟੀਆਂ ਅਤੇ ਹਿੱਲ ਡਰਿੰਕ ਪੀ ਕੇ ਚੋਰੀ ਨੂੰ ਇੰਜਾਮ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ।