
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਰਾਤਿਆਂ ਤੇ "ਸ਼੍ਰੀ ਰਾਮ ਕਥਾ" ਕਰਵਾਉਣ ਦੇ ਸੰਬੰਧ ਵਿੱਚ ਮੀਟਿੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੈਲਾ ਖੁਰਦ : ਨਰਾਤਿਆਂ ’ਤੇ ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਸ਼੍ਰੀ ਰਾਮ ਕਥਾ ਕਰਵਾਉਣ ਸਬੰਧੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਡੇਰਾ ਬਾਪੂ ਗੰਗਾ ਦਾਸ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਬੈਂਸ, ਸ਼ਿਵ ਮੰਦਿਰ ਨਵ-ਨਿਰਮਾਣ ਕਮੇਟੀ ਦੇ ਪ੍ਰਧਾਨ ਵੈਦ ਰਾਜੇਸ਼ ਕੁਮਾਰ, ਬਾਬਾ ਬਰਫਾਨੀ ਲੰਗਰ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ, ਅਨੁਰਾਗ ਹਾਂਡਾ, ਜਤਿਨ ਤਨੇਜਾ, ਗੋਪੀ ਬਸਰਾ, ਰੋਹਿਤ ਧਵਨ, ਅੱਛਰ ਕੁਮਾਰ ਜੋਸ਼ੀ, ਵਿੱਕੀ ਅਗਨੀਹੋਤਰੀ, ਰਵੀ ਠੇਕੇਦਾਰ, ਗੋਪਾਲ ਬਾਲੀ, ਜੋਗਿੰਦਰ ਪਾਲ ਪਿੰਕੀ, ਪਰਮਜੀਤ ਬੈਂਸ ਆਦਿ ਮੈਂਬਰ ਹਾਜ਼ਰ ਹੋਏ। ਮੀਟਿੰਗ ਤੋਂ ਬਾਅਦ ਡੇਰਾ ਬਾਪੂ ਗੰਗਾ ਦਾਸ ਦੇ ਮੁੱਖ ਸੇਵਾਦਾਰ ਮਨਦੀਪ ਬੈਂਸ, ਜੋਗਿੰਦਰ ਪਾਲ ਪਿੰਕੀ ਅਤੇ ਅਨਿਲ ਕੁਮਾਰ ਕਾਲਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਮਾਗਮ ਕਰਵਾਉਣ ਸਬੰਧੀ ਪਹਿਲੀ ਮੀਟਿੰਗ ਕੀਤੀ ਗਈ ਹੈ। ਸਾਰੇ ਹੀ ਮੈਂਬਰਾਂ ਨੇ ਡੇਰਾ ਬਾਪੂ ਗੰਗਾ ਦਾਸ ਵਿਖੇ ਮੱਥਾ ਟੇਕ ਕੇ ਸ਼ੁੱਭਆਰੰਭਤਾ ਕੀਤੀ ਅਤੇ ਮਾਹਿਲਪੁਰ ਅਤੇ ਇਲਾਕਾ ਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸ਼੍ਰੀ ਰਾਮ ਕਥਾ ਵਿੱਚ ਪੂਰਾ ਸਹਿਯੋਗ ਕਰਨ ਅਤੇ ਕਥਾ ਸੁਣ ਕੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਅਤੇ ਬਖਸ਼ਿਸ਼ਾਂ ਪ੍ਰਾਪਤ ਕਰਨ।