
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਊ ਮਾਤਾ ਦਾ ਬਣਦਾ ਹੱਕ ਦੇਵੇ ਪੰਜਾਬ ਸਰਕਾਰ: ਸਵਾਮੀ ਕ੍ਰਿਸ਼ਨਾਨੰਦ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਰੜਸ਼ੰਕਰ : ਪੰਜਾਬ ਸਰਕਾਰ ਨੇ ਗਊਸ਼ਾਲਾਵਾਂ ਦਾ ਗਊ ਸੈੱਸ ਦਬਾ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਪੰਜਾਬ ਦੀਆਂ 95 ਫ਼ੀਸਦੀ ਗਊਸ਼ਾਲਾਵਾਂ ਆਰਥਿਕ ਤੌਰ ’ਤੇ ਜੂਝ ਰਹੀਆਂ ਹਨ। ਇਹ ਪ੍ਰਗਟਾਵਾ ਗਊਸ਼ਾਲਾਵਾਂ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਕ੍ਰਿਸ਼ਨਾਨੰਦ ਨੇ ਕੀਤਾ। ਉਨ੍ਹਾਂ ਕਿਹਾ ਕਿ 23 ਨਵੰਬਰ 2023 ਨੂੰ ਪੰਜਾਬ ਸਰਕਾਰ ਵੱਲੋਂ 61 ਰੁਪਏ ਪ੍ਰਤੀ ਗਊ ਦੇਣ ਦਾ ਪੱਤਰ ਜਾਰੀ ਕੀਤਾ ਗਿਆ ਸੀ ਪਰ ਸਰਕਾਰ ਹੁਣ ਆਪਣੇ ਹੀ ਪੱਤਰ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਗਊ ਮਾਤਾ ਪ੍ਰਤੀ ਇਸ ਰਵੱਈਏ ਨੂੰ ਦੇਖਦੇ ਹੋਏ 29 ਅਗਸਤ 2026 ਨੂੰ ਸ਼੍ਰੀ ਗੋਬਿੰਦ ਧਾਮ ਗਊਸ਼ਾਲਾ ਆਦਮਵਾਲ ਰੋਡ ਹੁਸ਼ਿਆਰਪੁਰ ਤੋਂ ਸਵੇਰੇ 11 ਵਜੇ ਗਊ ਭਗਤ ਇਕੱਠੇ ਹੋ ਕੇ :ਪੰਜਾਬ ਸਰਕਾਰ ਤੋਂ ਗਊ ਮਾਤਾ ਦਾ ਹੱਕ ਲੈਣ ਲਈ ਜੋ ਕਿ ਪੰਜਾਬੀ ਗਊ ਭਗਤਾਂ ਨੇ ਹੀ ਸਰਕਾਰ ਨੂੰ ਗਊ ਸੈੱਸ ਦੇ ਰੂਪ ਵਿੱਚ ਦਿੱਤਾ ਹੈ ਪਰ ਸਰਕਾਰ ਵੱਲੋਂ ਇਸ ਦਾ ਪਿਛਲੇ ਕਈ ਸਾਲ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਫੰਡ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਗਊਸ਼ਾਲਾਵਾਂ ਨੂੰ ਦਿੱਤਾ ਜਾਵੇ ਤਾਂ ਜੋ ਸੜਕਾਂ ’ਤੇ ਘੁੰਮਦੇ ਗਊ ਧਨ ਦੀ ਸੰਭਾਲ ਹੋ ਸਕੇ ਅਤੇ ਸੜਕਾਂ ’ਤੇ ਹੋਣ ਵਾਲੇ ਹਾਦਸਿਆਂ ਕਾਰਨ ਜਾ ਰਹੀਆਂ ਕੀਮਤੀ ਜਾਨਾਂ ਬਚ ਸਕਣ। ਉਨ੍ਹਾਂ ਸਾਰੇ ਗਊ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਜਿੱਥੋਂ ਉਹ ਨੰਦੀ ਬੈਲ ਗੱਡੀਆਂ ਵਿੱਚ ਬਿਰਾਜਮਾਨ ਕਰ ਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਕੋਠੀ ਸਾਹਮਣੇ ਪਹੁੰਚਣਗੇ। ਇਸ ਤੋਂ ਬਾਅਦ ਪੰਜਾਬ ਦੇ ਸਾਰੇ ਮੰਤਰੀਆਂ ਦੇ ਘਰਾਂ ਸਾਹਮਣੇ ਨੰਦੀ ਬੈਲ ਲਿਜਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ।