
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਫੁੱਟਬਾਲ ਟੀਮ ਦੀ ਸਟਾਰ ਖਿਡਾਰਨ ਮਨੀਸ਼ਾ ਕਲਿਆਣ ਨੂੰ ਕੀਤਾ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੈਲਾ ਖੁਰਦ : ਪੰਜ ਫਰੀਡਮ ਫਾਈਟਰਾਂ ਦੇ ਨਾਮ ਕਰ ਕੇ ਜਾਣੇ ਜਾਂਦੇ ਮਸ਼ਹੂਰ ਪਿੰਡ ਮੁੱਗੋਵਾਲ ਦੀ ਫੁੱਟਬਾਲ ਖਿਡਾਰਨ ਮਨੀਸ਼ਾ ਕਲਿਆਣ ਜੋ ਕਿ 2018 ਤੋਂ ਲੈ ਕੇ 2026 ਤੱਕ ਲਗਾਤਾਰ ਭਾਰਤੀ ਫੁੱਟਬਾਲ ਟੀਮ ਦੀ ਸਟਾਰ ਖਿਡਾਰਨ ਬਣੀ ਹੋਈ ਹੈ, ਨੂੰ ਉਸ ਦੀਆਂ ਵਧੀਆ ਸੇਵਾਵਾਂ ਦੀ ਬਦੌਲਤ ਫੁੱਟਬਾਲ ਪਲੇਅਰ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵੱਲੋਂ ਉਸ ਦੇ ਪਿੰਡ ਮੁੱਗੋਵਾਲ ਆ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਬਿੱਟੂ, ਸੰਦੀਪ ਸੈਣੀ, ਜਸਪਾਲ ਜੱਸੀ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ, ਮਨਜਿੰਦਰ ਸਿੰਘ ਅਤੇ ਹੋਰ ਫੁੱਟਬਾਲ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਮਨੀਸ਼ਾ ਕਲਿਆਣ ਨੇ ਦੱਸਿਆ ਕਿ ਉਸ ਨੂੰ ਦੋ ਵਾਰ ਇੰਡੀਆ ਦੀ ਸਭ ਤੋਂ ਵਧੀਆ ਫੁੱਟਬਾਲਰ ਚੁਣੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹ ਸੈਫ ਖੇਡਾਂ ਦੀ ਚੈਂਪੀਅਨ ਰਹੀ, ਮੈਡਲ ਜਿੱਤੇ ਤੇ ਏਸ਼ੀਅਨ ਖੇਡਾਂ ਵਿੱਚ ਵੀ ਆਪਣੀ ਖੇਡ ਕਲਾਂ ਦੇ ਜੌਹਰ ਦਿਖਾਏ। ਉਸ ਨੇ ਰੂਸ ਤੇ ਬ੍ਰਾਜ਼ੀਲ ਖ਼ਿਲਾਫ਼ ਖੇਡਦਿਆਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸਾਈਪਰਸ ਤੇ ਪੇਰੂ ਵਰਗੇ ਦੇਸ਼ਾਂ ’ਚ ਖੇਡਣ ਉਪਰੰਤ ਹੁਣ ਉਸ ਨੂੰ ਗਰੀਸ ਦੇ ਏਈਕੇ ਕਲੱਬ ਨੇ ਆਪਣੇ ਵੱਲੋਂ ਖੇਡਣ ਲਈ ਬੁਲਾਇਆ। ਉਸ ਦੀ ਦਿਲੀ ਚਾਹਤ ਹੈ ਕਿ ਪੰਜਾਬ ਤੇ ਭਾਰਤ ਸਰਕਾਰ ਉਸ ਨੂੰ ਉਸ ਦੀ ਬਣਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਪ੍ਰਦਾਨ ਕਰੇ ਤਾਂ ਜੋ ਉਹ ਲੰਬਾ ਸਮਾਂ ਸੂਬੇ ਤੇ ਦੇਸ਼ ਲਈ ਖੇਡ ਸਕੇ।