
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਨਾਤਨ ਧਰਮ ਕਾਲਜ ਵਿੱਚ ‘ਸਕ੍ਰੈਪ ਤੋਂ ਸਸਟੇਨੇਬਿਲਟੀ ਤੱਕ: ਬੈਸਟ ਆਊਟ ਆਫ਼ ਈ-ਵੇਸਟ’ ਮੁਕਾਬਲੇ ਦਾ ਆਯੋਜਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀਗੋਪਾਲ ਸ਼ਰਮਾ ਅਤੇ ਪ੍ਰਿੰਸੀਪਲ ਡਾ. ਅਜੈ ਕੁਮਾਰ ਦੇ ਮਾਰਗਦਰਸ਼ਨ ਹੇਠ ਅਤੇ ਕੰਪਿਊਟਰ ਐਪਲੀਕੇਸ਼ਨਜ਼ ਵਿਭਾਗ ਵੱਲੋਂ ਆਈਆਈਸੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਈ-ਵੇਸਟ ਦੇ ਉਚਿਤ ਪ੍ਰਬੰਧਨ, ਮੁੜ ਵਰਤੋਂ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ‘ਸਕ੍ਰੈਪ ਤੋਂ ਸਸਟੇਨੇਬਿਲਟੀ ਤੱਕ : ਬੈਸਟ ਆਊਟ ਆਫ਼ ਈ-ਵੇਸਟ’ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਵਿਭਾਗ ਮੁਖੀ ਅਤੇ ਪ੍ਰੋਗਰਾਮ ਇੰਚਾਰਜ ਡਾ. ਨਿਸ਼ਾ ਅਰੋੜਾ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਮੁਕਾਬਲੇ ਵਿੱਚ ਬੀਸੀਏ ਪਹਿਲੇ, ਦੂਜੇ ਅਤੇ ਤੀਜੇ ਸਾਲ ਦੇ ਕੁੱਲ 20 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਟੀਮਾਂ ਵਿੱਚ ਕੰਮ ਕਰਦਿਆਂ ਬੇਕਾਰ ਅਤੇ ਅਣਉਪਯੋਗੀ ਇਲੈਕਟ੍ਰਾਨਿਕ ਵਸਤੂਆਂ ਅਤੇ ਈ-ਵੇਸਟ ਨੂੰ ਰਚਨਾਤਮਕ ਢੰਗ ਨਾਲ ਉਪਯੋਗੀ, ਸਜਾਵਟੀ ਅਤੇ ਨਵੇਂ ਉਤਪਾਦਾਂ ਵਿੱਚ ਤਬਦੀਲ ਕੀਤਾ। ਮੁਕਾਬਲੇ ਵਿੱਚ ਨਵਦੀਪ ਅਤੇ ਸੌਰਵ (ਬੀਸੀਏ 5ਵਾਂ ਸਮੈਸਟਰ) ਨੇ ਕੂਲਿੰਗ ਪੈਡ ਤਿਆਰ ਕਰ ਕੇ ਪਹਿਲਾ, ਕਾਵਿਆ ਅਤੇ ਰਾਘਵ (ਬੀਸੀਏ 5ਵਾਂ ਸਮੈਸਟਰ) ਨੇ ਰੋਬੋਟ ਫੈਨ ਲਈ ਦੂਜਾ, ਜਦਕਿ ਜੋਤੀ ਅਤੇ ਕ੍ਰਿਤਿਕਾ (ਬੀਸੀਏ ਤੀਜਾ ਸਮੈਸਟਰ) ਨੇ ਈ-ਵੇਸਟ ਫੰਕਸ਼ਨਲ ਫਲਾਵਰ ਲਈ ਤੀਜਾ ਇਨਾਮ ਪ੍ਰਾਪਤ ਕੀਤਾ। ਪਲਵੀ ਬੀਸੀਏ ਤੀਜਾ ਸਮੈਸਟਰ ਨੂੰ ਸਮਾਰਟ ਸਿਟੀ ਮਾਡਲ ਲਈ ਹੌਸਲਾ ਅਫ਼ਜ਼ਾਈ ਇਨਾਮ ਪ੍ਰਦਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਹੋਰ ਅਧਿਆਪਕ ਵੀ ਹਾਜ਼ਰ ਸਨ।