
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੰਵਰ ਰਾਕੇਸ਼ ਸਿੰਘ ਬਣੇ ਹਿਮ ਮਿੱਤਰ ਮੰਡਲ ਦੇ ਪ੍ਰਧਾਨ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਹਿਮ ਮਿੱਤਰ ਮੰਡਲ ਅਤੇ ਡੋਗਰਾ ਵੈੱਲਫੇਅਰ ਸੁਸਾਇਟੀ ਮੁਕੇਰੀਆਂ ਦੇ ਸੰਸਥਾਪਕ ਮੈਂਬਰਾਂ ਦੀ ਇੱਕ ਵਿਸ਼ੇਸ਼ ਬੈਠਕ ਸੁਸਾਇਟੀ ਦੇ ਦਫ਼ਤਰ ਮੁਸਾਹਿਬਪੁਰ ਵਿਖੇ ਕਰਵਾਈ ਗਈ। ਬੈਠਕ ਵਿੱਚ ਸੁਸਾਇਟੀ ਦੇ ਕੋਆਰਡੀਨੇਟਰ ਠਾਕੁਰ ਵਿਕਰਮ ਸਿੰਘ, ਐਡਵੋਕੇਟ ਆਰਕੇ ਜਸਵਾਲ, ਪ੍ਰਸ਼ੋਤਮ ਸਿੰਘ, ਪ੍ਰਦੀਪ ਕਟੋਚ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਸਰਬਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸੁਸਾਇਟੀ ਦੀਆਂ ਸਰਗਰਮੀਆਂ, ਸਮਾਜ ਸੇਵਾ ਨਾਲ ਜੁੜੇ ਕਾਰਜਾਂ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸੰਸਥਾਪਕ ਮੈਂਬਰਾਂ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਸਰਬਜੀਤ ਸਿੰਘ ਦਾ ਕਾਰਜਕਾਲ ਖ਼ਤਮ ਹੋਣ ’ਤੇ ਸਰਬਸੰਮਤੀ ਨਾਲ ਕੰਵਰ ਰਾਕੇਸ਼ ਸਿੰਘ ਨੂੰ ਅਗਲੇ ਦੋ ਸਾਲਾਂ ਲਈ ਹਿਮ ਮਿੱਤਰ ਮੰਡਲ ਅਤੇ ਡੋਗਰਾ ਵੈੱਲਫੇਅਰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਨੂੰ ਸੁਸਾਇਟੀ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਵੀ ਸਰਬਸੰਮਤੀ ਨਾਲ ਸੌਂਪ ਦਿੱਤੇ ਗਏ।