
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਹਾਲਾ ਖੁਰਦ ਮਿਡਲ ਸਕੂਲ ਟੀਚਰਾਂ ਦੀ ਘਾਟ ਕਾਰਨ ਬੱਚਿਆ ਦੀ ਗਿਣਤੀ ਘਟੀ

6ਵੀਂ ’ਚ 5, 7ਵੀਂ ’ਚ 3 ਬੱਚੇ ਤੇ 8ਵੀਂ ’ਚ ਸਿਰਫ 1 ਬੱਚਾ
ਕਦੇ ਸਕੂਲ ’ਚ ਹੁੰਦੇ ਸਨ 50 ਬੱਚੇ ਪਰ ਟੀਚਰਾਂ ਦੀ ਘਾਟ ਕਾਰਨ ਗਿਣਤੀ ਘਟੀ
ਸਤਨਾਮ ਲੋਈ, ਪੰਜਾਬੀ ਜਾਗਰਣ
ਮਾਹਿਲਪੁਰ : ਹੁਣ ਮਿਡਲ ਸਕੂਲ ’ਚ ਵੀ ਸਿੰਗਲ ਟੀਚਰ ਹੋਣ ਲੱਗ ਪਏ ਹਨ। ਰਾਇਟ ਟੂ ਐਜੂਕੇਸ਼ਨ ਐਕਟ 2009 ਕਦੋਂ ਲਾਗੂ ਹੋਵੇਗਾ, ਸਕੂਲਾਂ ਨੂੰ ਟੀਚਰਾਂ ਤੋਂ ਬਿਨ੍ਹਾਂ ਰੱਖ ਕੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਦੀਪ ਜਗ੍ਹਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸਰਹਾਲਾ ਖੁਰਦ ਮਿਡਲ ਸਕੂਲ ਵਿੱਚ ਟੀਚਰਾਂ ਦੀ ਘਾਟ ਕਾਰਨ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਵਿਦਿਆ ਦਾ ਮਿਆਰ ਵੀ ਗਿਰਾਵਟ ਵੱਲ ਜਾ ਰਿਹਾ ਹੈ। ਸਿਰਫ 1 ਟੀਚਰ ਦਾ ਸਾਰੇ ਬੱਚਿਆਂ ਨੂੰ 1 ਹੀ ਕਮਰੇ ਵਿਚ ਰੱਖ ਕੇ ਤੇ ਸਾਰੇ ਵਿਸ਼ੇ ਇਕੋ ਸਮੇਂ ਪੜ੍ਹਾਉਣਾ ਅਸੰਭਵ ਹੈ। ਇੱਕ ਸਮੇਂ ਇਸ ਸਕੂਲ ਵਿਚ 50 ਤੋਂ ਵੱਧ ਬੱਚੇ ਪੜਦੇ ਸਨ ਤੇ ਸਕੂਲ ਵਿਚ ਇਨਫਰਾਸਟਰਕਚਰ ਤੇ ਕਮਰੇ ਪੂਰੇ ਹਨ ਪਰ ਟੀਚਰਾਂ ਦੀ ਘਾਟ ਕਰਕੇ ਬੱਚਿਆਂ ਦੇ ਮਾਪੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਭੇਜਣ ਤੋਂ ਝਿਜਕਦੇ ਹਨ। ਸਕੂਲ ਵਿਚ 6ਵੀਂ ਵਿਚ 5 ਬੱਚੇ, 7ਵੀਂ ਵਿਚ 3 ਬੱਚੇ ਤੇ 8ਵੀਂ ਵਿਚ ਸਿਰਫ 1 ਬੱਚਾ ਹੈ। ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣਾ ਚਾਹੁੰਦੇ ਹਨ ਪਰ ਸਰਕਾਰਾਂ ਦੀਆਂ ਕਮਜ਼ੋਰੀਆਂ ਕਾਰਨ ਮਾਪੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਭੇਜਣਾ ਚੰਗਾ ਸਮਝਦੇ ਹਨ। ਸਕੂਲ ਵਿਚ ਪੰਜਾਬੀ, ਹਿੰਦੀ, ਡਰਾਇੰਗ, ਐਗੀਕਲਚਰ, ਐੱਸਐੱਸਟੀ ਟੀਚਰ, ਸੇਵਾਦਾਰ, ਸਫ਼ਾਈ ਕਰਮਚਾਰੀ ਆਦਿ ਦੀਆਂ ਪੋਸਟਾਂ ਖਾਲੀ ਪਈਆਂ ਹਨ। ਇਹ ਨਹੀਂ ਕਿ ਸਰਕਾਰ ਖਾਲ੍ਹੀ ਪੋਸਟਾਂ ਬਾਰੇ ਜਾਣਕਾਰ ਨਹੀਂ, ਸਰਕਾਰ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਰਕਾਰੀ ਰਵੱਈਆ ਅਣਗਹਿਲੀ ਭਰਿਆ ਹੈ। ਮੌਜੂਦਾ ਸਮੇਂ ਸਿਰਫ 2 ਦਿਨ ਹੀ ਕੰਪਿਊਟਰ ਟੀਚਰ ਸਕੂਲ ਵਿਚ ਆਉਂਦਾ ਹੈ।
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਪੜ੍ਹੇ-ਲਿਖੇ ਯੋਗ ਟੀਈਟੀ ਪਾਸ ਟੀਚਰ ਹਨ ਤੇ ਕਈ ਸਕੂਲਾਂ ਵਿਚ 3-3 ਹਜ਼ਾਰ ਵਿੱਚ ਪਿੰਡਾਂ ਤੋਂ ਪੜੀਆਂ-ਲਿਖੀਆਂ ਲੜਕੀਆਂ ਨੂੰ ਰੱਖ ਕੇ ਟਾਇਮ ਪਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਵਿਚ ਟੀਚਰਾਂ ਦੀ ਘਾਟ ਪੂਰੀ ਕੀਤੀ ਜਾਵੇ ਤੇ ਸਿੱਖਿਆ ਦੇ ਨਾਮ ’ਤੇ ਚਲ ਰਹੀਆਂ ਦੁਕਾਨਾਂ ਨੂੰ ਜਿਹੜੀਆਂ ਕਿ ਸਰਕਾਰੀ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ, ਉਨ੍ਹਾਂ ਨੂੰ ਤੁੰਰਤ ਬੰਦ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲ ਖੋਲ੍ਹਣ ਲਈ ਸ਼ਰਤਾਂ ਦੀਆਂ ਕਾਪੀਆਂ ਪਿੰਡਾਂ ਵਿਚ ਪੰਚਾਇਤੀ ਨੋਟਿਸ ਬੋਰਡਾਂ ਉੱਤੇ ਲਗਾਈਆਂ ਜਾਣ।