ਡਾਇਰੈਕਟਰ ਗੁਰਲਾਲ ਸੈਲਾ ਸ੍ਰੀ ਖੁਰਾਲਗੜ੍ਹ ਸਾਹਿਬ ਹੋਏ ਨਤਮਸਤਕ ਡਾਇਰੈਕਟਰ ਨਿਯੁਕਤ ਹੋਣ 'ਤੇ ਗੁਰਲਾਲ ਸੈਲਾ ਸ੍ਰੀ ਖੁਰਾਲਗੜ੍ਹ ਸਾਹਿਬ ਹੋਏ ਨਤਮਸਤਕ
Publish Date: Mon, 24 Aug 2026 04:11 PM (IST)
Updated Date: Mon, 24 Aug 2026 04:12 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸੀਨੀਅਰ ਆਗੂ ਗੁਰਲਾਲ ਸੈਲਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਦਗੜ੍ਹ ਨੂੰ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨਿਕੇਸ਼ਨ ਟੈਕਨਾਲਜੀ ਕਾਰਪੋਰੇਸ਼ਨ ਲਿਮ. ਦੀ ਜ਼ਿੰਮੇਵਾਰੀ ਸੌਂਪੀ ਗਈ। ਡਾਇਰੈਕਟਰ ਗੁਰਲਾਲ ਸੈਲਾ ਜ਼ਿੰਮੇਵਾਰੀ ਮਿਲਦਿਆਂ ਸਾਰ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਏ, ਜਿੱਥੇ ਹੈੱਡ ਗ੍ਰੰਥੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ’ਚ ਅਰਦਾਸ ਕੀਤੀ। ਸ੍ਰੀ ਚਰਨ ਛੋਹ ਗੰਗਾ ਪੁੱਜਣ ਤੇ ਪ੍ਰਧਾਨ ਸੰਤ ਸੁਰਿੰਦਰ ਦਾਸ, ਮੁੱਖ ਕੈਸ਼ੀਅਰ ਸੰਤ ਕਰਮ ਚੰਦ, ਜਗਦੀਸ਼ ਕੁਮਾਰ ਇੰਚਾਰਜ ਸਵਾਗਤੀ ਕਮੇਟੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗੁਰਲਾਲ ਸੈਲਾ ਨੂੰ ਜੀ ਆਇਆਂ ਆਖਦਿਆਂ ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਗੁਰਲਾਲ ਸੈਲਾ ਨੂੰ ਜ਼ਿੰਮੇਵਾਰੀ ਸੌਂਪ ਕੇ ਪੰਜਾਬ ਸਰਕਾਰ ਨੇ ਆਦਿ ਧਰਮੀ ਕੌਮ ਦਾ ਮਾਣ ਵਧਾਇਆ ਹੈ, ਕਿਉਂਕਿ ਸ੍ਰੀ ਗੁਰਲਾਲ ਸੈਲਾ ਆਦਿ ਧਰਮੀ ਸੰਗਤ ਦੇ ਹੱਕਾਂ ਦੀ ਲੜ੍ਹਾਈ ’ਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਗੁਰਲਾਲ ਸੈਲਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਾਰੀ ਹਾਈਕਮਾਂਡ ਦੇ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਪਾਰਟੀ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਡਾਇਰੈਕਟਰ ਨਿਯੁਕਤ ਕੀਤਾ ਹੈ।