
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖ਼ਾਲਸਾ ਕਾਲਜ ’ਚ ਵਿਰਾਸਤੀ ਮੇਲਾ ਕਰਵਾਇਆ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜਸ਼ੰਕਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਵਿਮੈਨ ਸੈੱਲ ਅਤੇ ਕਲਚਰਲ ਕਮੇਟੀ ਦੇ ਸਾਂਝੇ ਯਤਨਾਂ ਨਾਲ ਸਾਵਣ ਮਹੀਨੇ ਨੂੰ ਸਮਰਪਿਤ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਸੁਹਾਗ, ਘੋੜੀਆਂ, ਲੋਕ ਗੀਤਾਂ ਦੇ ਨਾਲ ਨਾਲ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਮੌਕੇ ਮਹਿੰਦੀ, ਖਿੱਦੋ ਬਣਾਉਣ, ਸਿਲਾਈ ਬੁਣਨਾ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆ ਇਨਾਮ ਹਾਸਿਲ ਕੀਤੇ। ਵਿਰਾਸਤੀ ਮੇਲੇ ਦੌਰਾਨ ਸੰਬੋਧਨ ਕਰਦਿਆਂ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਵਿਦਿਆਰਥਣਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਿਸ ਪੰਜਾਬਣ ਦਾ ਸਿਹਰਾ ਵਿਦਿਆਰਥਣ ਸ਼ਬਾਨਾ ਬੀ.ਏ. ਭਾਗ ਤੀਜਾ ਸਿਰ ਸਜਿਆ। ਪਹਿਲੀ ਰਨਰ ਅੱਪ ਲਵਪ੍ਰੀਤ ਕੌਰ ਬੀ.ਏ. ਭਾਗ ਪਹਿਲਾ ਤੇ ਦੂਸਰੀ ਰਨਰ ਅੱਪ ਦੀਕਸ਼ਾ ਐੱਮ.ਐੱਸ.ਸੀ. ਦੂਜਾ ਸਾਲ ਰਹੀ। ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾ. ਕੰਵਲਜੀਤ ਕੌਰ ਵਲੋਂ ਬਾਖੂੂਬੀ ਨਿਭਾਈ ਗਈ। ਡਾ. ਜਾਨਕੀ ਅਗਰਵਾਲ ਕੋਆਰਡੀਨੇਟਰ ਵਿਮੈਨ ਸੈੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਪ੍ਰੋ. ਲਖਵਿੰਦਰਜੀਤ ਕੌਰ, ਡਾ. ਮਨਬੀਰ ਕੌਰ, ਪ੍ਰੋ. ਰਿਤੂ ਸਿੰਘ, ਡਾ. ਅਰਵਿੰਦਰ ਕੌਰ, ਡਾ. ਹਰਵਿੰਦਰ ਕੌਰ ਤੇ ਸਟਾਫ਼ ਨੇ ਸ਼ਿਰਕਤ ਕੀਤੀ।