
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਦੀ ਸਿੰਘਾਂ ਦੀ ਰਿਹਾਈ ਸਰਕਾਰ ਨੂੰ ਬਿਨਾਂ ਸ਼ਰਤ ਕਰਨੀ ਚਾਹੀਦੀ ਹੈ:ਜਥੇਦਾਰ ਰੋਡੇ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ ਸਿੰਘਾਂ ਚੌਹੜਾ ਵਿਖੇ ਮਹਾਨ ਗੁਰਮਤਿ ਸਮਾਗਮ ਜਥੇਦਾਰ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੁਆਬਾ ਦੇ ਪ੍ਰਬੰਧਾਂ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਭਾਈ ਬਲਵੰਤ ਸਿੰਘ ਬਕਾਪੁਰ ਵਾਲੇ, ਭਾਈ ਬਿਕਰਮਜੀਤ ਸਿੰਘ ਮਹਿੰਦਪੁਰ, ਗਿਆਨੀ ਬਲਕਾਰ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲੇ, ਗਿਆਨੀ ਕੇਵਲ ਸਿੰਘ ਮਹਿਤਾ ਚੌਕ ਵਾਲਿਆਂ ਨੇ ਸੰਗਤ ਨੂੰ ਕੀਰਤਨ, ਕਥਾ, ਕਵੀਸ਼ਰੀ ਰਾਹੀਂ ਨਿਹਾਲ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਆਖਿਆ ਕਿ ਕਿ ਸਰਕਾਰ ਸਮੂਹ ਬੰਦੀ ਸਿੰਘਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕਰੇ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਕੱਢੇ ਮਾਰਚ ਵਿੱਚ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਤੁਰੰਤ ਛੱਡੇ। ਉਨ੍ਹਾਂ ਜਥੇਦਾਰ ਸਵਰਨਜੀਤ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲੋਕ ਭਲਾਈ ਦੇ ਕਾਰਜ ਲਈ ਤਤਪਰ ਰਹਿੰਦੇ ਹਨ।
ਸਮਾਗਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਬਾਬਾ ਨਾਗਰ ਸਿੰਘ ਤਰਨਾ ਦਲ ਹਰੀਆਂ ਵੇਲਾਂ, ਬਾਬਾ ਸਰਵਣ ਸਿੰਘ ਰਸਾਲਦਾਰ ਬੁੱਢਾ ਦਲ, ਸੰਤ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ ਕਾਰਜਕਾਰੀ ਪ੍ਰਧਾਨ ਪੰਥਕ ਦਲ, ਸੰਤ ਬਾਬਾ ਨਛੱਤਰ ਸਿੰਘ ਅਲਾਚੌਰ ਵਾਲੇ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐੱਸਜੀਪੀਸੀ, ਸੁਆਮੀ ਬਾਬਾ ਹਰਨਾਮ ਸਿੰਘ, ਸੰਤ ਮਾਤਾ ਜਸਪ੍ਰੀਤ ਕੌਰ ਮਹਲਪੁਰ ਬੂੰਗੇ ਵਾਲੇ, ਬਾਬਾ ਸੁਖਵਿੰਦਰ ਸਿੰਘ ਅਗਵਾਨ, ਜਥੇਦਾਰ ਤਜਿੰਦਰ ਸਿੰਘ ਨੰਬਰਦਾਰ, ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਬਾਬਾ ਪ੍ਰੇਮ ਸਿੰਘ ਸਮਰਾਏ, ਜਥੇਦਾਰ ਅੰਗਰੇਜ ਸਿੰਘ ਖਿਦੋਵਾਲੀ, ਜਥੇਦਾਰ ਸੁਖਦੀਪ ਸਿੰਘ ਸੁਕਾਰ, ਜਥੇਦਾਰ ਜਗਦੀਪ ਸਿੰਘ ਬਲਾਚੌਰ, ਬਾਬਾ ਸਤਨਾਮ ਸਿੰਘ ਵੱਲੀਆਂ, ਬਾਬਾ ਸਰਬਜੀਤ ਸਿੰਘ ਠੱਕਰਵਾਲ ਬਾਬਾ ਸਤਪਾਲ ਸਿੰਘ ਅੰਮ੍ਰਿਤਸਰੀ ਭਾਈਆਂ ਦੀ ਹੱਟੀ ਗੜਸ਼ੰਕਰ ਵਾਲੇ, ਭਾਈ ਕਿਰਪਾ ਸਿੰਘ ਪ੍ਰਧਾਨ ਕਿਸਾਨ ਬਚਾਓ ਮੋਰਚਾ, ਚੇਅਰਮੈਨ ਬਲਦੀਪ ਸਿੰਘ ਗੜਸ਼ੰਕਰ ਅਤੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ ਸਰਪੰਚ ਅਤੇ ਮੋਹਤਬਰ ਆਗੂਆਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਮਾਗਮ ਦੌਰਾਨ ਪਹੁੰਚੀਆਂ ਹੋਈਆਂ ਸੰਗਤਾਂ ਦਾ ਜਥੇਦਾਰ ਸਵਰਨਜੀਤ ਸਿੰਘ ਨੇ ਧੰਨਵਾਦ ਕੀਤਾ।