
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਰਸਾਤ ਦੇ ਮੌਸਮ ਦੇਖਦਿਆਂ ਨਗਰ ਪੰਚਾਇਤ ਮਾਹਿਲਪੁਰ ਵੱਲੋਂ ਡਰੇਨ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਨਗਰ ਪੰਚਾਇਤ ਮਾਹਿਲਪੁਰ ਵੱਲੋਂ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਡਰੇਨ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾਇਆ ਗਿਆ। ਨਗਰ ਪੰਚਾਇਤ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਨੇ ਨਵਾਂ ਜ਼ਮਾਨਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਮ ਹੋਟਲ ਦੇ ਨਜ਼ਦੀਕ ਡਰੇਨ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾਇਆ ਜਾ ਰਿਹਾ ਹੈ। ਡਰੇਨ ਦੀ ਸਫ਼ਾਈ ਲਈ ਦਸ ਲੱਖ ਰੁਪਏ ਦੇ ਖਰਚੇ ਦਾ ਅਨੁਮਾਨ ਹੈ। ਰੋੜੀ ਵੱਲੋਂ ਦਿੱਤੀ ਗਈ ਪੰਜ ਲੱਖ ਦੀ ਗ੍ਰਾਂਟ ਨਾਲ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਦੂਜੇ ਪੰਜ ਲੱਖ ਰੁਪਏ ਵੀ ਦੇ ਦਿੱਤੇ ਜਾਣਗੇ ਅਤੇ ਕੰਮ ਲਗਾਤਾਰ ਸ਼ੁਰੂ ਰੱਖਿਆ ਜਾਵੇਗਾ। ਇਸ ਮੌਕੇ ਵਾਈਸ ਪ੍ਰਧਾਨ ਸੰਸ਼ੀ ਬੰਗੜ, ਲੈਕਚਰਾਰ ਬਲਦੇਵ ਸਿੰਘ, ਸਮਾਜ ਸੇਵੀ ਧਰਮ ਸਿੰਘ ਫੌਜੀ, ਐੱਮਸੀ ਰਾਜ ਕੁਮਾਰ, ਸਤਵੀਰ ਸਿੰਘ, ਮਨਪ੍ਰੀਤ ਕੌਰ ਐੱਮਸੀ, ਵਰਿੰਦਰ ਕੌਰ ਮੈਬਰ ਧੀਰਜ ਪਾਲ, ਮੈਂਬਰ ਸੁਰਿੰਦਰ ਕੌਰ, ਮੈਂਬਰ ਕੁਲਦੀਪ ਕੌਰ, ਮੈਂਬਰ ਬਲਵਿੰਦਰ ਕੁਮਾਰ ਮਰਵਾਹਾ ਅਤੇ ਸ਼ਹਿਰ ਦੇ ਪਤਵੰਤੇ ਅਤੇ ਹਾਜ਼ਰ ਸਨ।