
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਯੋਗਾ ਨਾਲ ਤੰਦਰੁਸਤੀ ਅਤੇ ਮਾਨਸਿਕ ਸ਼ਾਂਤੀ ਦਾ ਦਿੱਤਾ ਸੰਦੇਸ਼

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਅਕਾਦਮਿਕ ਬਲਾਕ-ਬੀ ਵਿਖੇ ਹੈੱਲਥ ਐਂਡ ਵੈੱਲਨੈੱਸ ਕਲੱਬ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਯੋਗਾ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਯੋਗ ਆਸਨਾਂ ਦਾ ਅਭਿਆਸ ਕੀਤਾ। ਇਸ ਸਰਗਰਮੀ ਦੀ ਸਫਲਤਾ ਅਸਿਸਟੈਂਟ ਪ੍ਰੋਫੈੱਸਰ ਸਿਮਰਨਦੀਪ ਕੌਰ ਅਤੇ ਕਾਜਲ ਵੱਲੋਂ ਕਲੱਬ ਦੀ ਮੁੱਖੀ ਅਸਿਸਟੈਂਟ ਪ੍ਰੋਫੈੱਸਰ ਸੋਨਾਲੀ ਸੈਣੀ ਅਤੇ ਕਲੱਬ ਦੇ ਹੋਰਨਾਂ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ। ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਇਸ ਗਤੀਵਿਧੀ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਮੂਹ ਫੈਕਲਟੀ ਮੈਂਬਰਾਂ ਨਾਲ ਮਿਲ ਕੇ ਯੋਗ ਆਸਨਾਂ ਦਾ ਅਭਿਆਸ ਕੀਤਾ। ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਣਾਅ-ਮੁਕਤ ਅਤੇ ਤੰਦਰੁਸਤ ਜੀਵਨ ਲਈ ਯੋਗਾ ਬੇਹੱਦ ਲਾਭਦਾਇਕ ਹੈ। ਇਸ ਮੌਕੇ ਮਾਰਕੀਟਿੰਗ ਐਂਡ ਐਡਮਿਸ਼ਨ ਡਾਇਰੈਕਟਰ ਪ੍ਰੋ. ਪਰਵਿੰਦਰ ਸਿੰਘ, ਡੀਨ ਅਕੈਡਮਿਕ ਪ੍ਰੋ. ਸੁਖਜਿੰਦਰ ਸਿੰਘ ਸਮੇਤ ਸਮੂਹ ਫੈਕਲਟੀ ਮੈਂਬਰ ਹਾਜ਼ਰ ਸਨ।