
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਸਮੇਸ਼ ਗਰਲਜ਼ ਕਾਲਜ ਦੇ ਵਿਹੜੇ ਵਿੱਚ ਲੱਗੀਆਂ ਤੀਆਂ ਦੀਆਂ ਰੌਣਕਾਂ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਮੁਕੇਰੀਆਂ ਵਿੱਚ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਕਾਇਮ ਰੱਖਣ ਦੇ ਮੰਤਵ ਤਹਿਤ ਹੀ ਕਾਲਜ ਦੇ ਵਿਹੜੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਸਮੇਂ ਕਰਵਾਏ ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਪ੍ਰਤਿਭਾ ਦਾ ਮੁਜਾਹਰਾ ਕਰਦਿਆਂ ਵੰਨ ਸੁਵੰਨੇ ਨਾਚ, ਗੀਤ, ਭੰਗੜਾ, ਭੰਡ, ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ, ਵਾਦ-ਵਿਵਾਦ ਪ੍ਰਤੀਯੋਗਤਾ, ਹਸਤ ਕਲਾ ਦੀਆਂ ਸਿਰਜਣਾਤਮਕ ਵੰਨਗੀਆਂ ਅਤੇ ਗਿੱਧੇ ਦੀ ਪੇਸ਼ਕਾਰੀ ਦੇ ਨਾਲ-ਨਾਲ ਵੱਖਰੀ ਸੱਭਿਆਚਾਰਕ ਪਛਾਣ ਨੂੰ ਉਭਾਰਦੀਆਂ ਵਿਭਿੰਨ ਵਿਰਾਸਤੀ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਕਾਲਜ ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਅਤੇ ਲਲਿਤ ਕਲਾ ਵਿਭਾਗ ਵੱਲੋਂ ਖੂਬਸੂਰਤ ਕਲਾ ਵੰਨਗੀਆਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ‘ਤੀਆਂ ਦੀ ਸ਼ਾਨ’ ਦਾ ਖਿਤਾਬ ਰਿਤੀਕਾ (ਗਿਆਰ੍ਹਵੀਂ ਕਾਮਰਸ) ਅਤੇ ਤੀਆਂ ਦੀ ਰਾਣੀ ਦਾ ਖਿਤਾਬ ਪ੍ਰਨੀਤ ਕੌਰ (ਬੀਐੱਸਸੀ ਫੈਸ਼ਨ ਡਿਜ਼ਾਇਨਿੰਗ) ਨੇ ਹਾਸਲ ਕੀਤਾ। ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਮੁਕੇਰੀਆਂ ਦੇ ਪਰਿਵਾਰਕ ਮੈਂਬਰ ਬੀਬੀ ਸੁਖਵਿੰਦਰ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਪਰਮਜੀਤ ਕੌਰ ਅਤੇ ਬੀਬੀ ਨਵਜੋਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਿਦਿਆਰਥਣਾਂ ਨੂੰ ਤੀਆਂ ਦੀ ਵਧਾਈ ਦਿੱਤੀਆਂ। ਮੰਚ ਸੰਚਾਲਨ ਦਾ ਕਾਰਜ ਡਾ. ਸੋਨੀਆ ਦੇਵੀ, ਪ੍ਰੋ. ਜਸਵਿੰਦਰ ਕੌਰ ਅਤੇ ਵਿਦਿਆਰਥਣਾਂ ਨੇ ਬਾਖੂਬੀ ਸੰਭਾਲਿਆ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।