ਪਿੰਡ ਤਾਜੇਵਾਲ ’ਚ ਤੀਆਂ ਦਾ ਮੇਲਾ ਮਨਾਇਆ
ਪਿੰਡ ਤਾਜੇਵਾਲ ਵਿਖੇ ਮਨਾਇਆ 'ਤੀਆਂ ਦਾ ਮੇਲਾ'
Publish Date: Sun, 23 Aug 2026 03:13 PM (IST)
Updated Date: Sun, 23 Aug 2026 03:15 PM (IST)
- ਪਿੰਡ ਤਾਜੇਵਾਲ ਵਿਖੇ ਮਨਾਇਆ ਤੀਆਂ ਦਾ ਮੇਲਾ ਮੇਲੇ ਸਾਡੀ ਪੁਰਾਤਨ ਸੰਸਕ੍ਰਿਤੀ ਦਾ ਪ੍ਰਤੀਕ : ਸਰਪੰਚ ਦਲਜੀਤ ਕੌਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੈਲਾ ਖੁਰਦ : ਪਿੰਡ ਤਾਜੇਵਾਲ ਵਿਖੇ ਤੀਆਂ ਦਾ ਤਿਉਹਾਰ ਪਿੰਡ ਦੀਆਂ ਔਰਤਾਂ ਵੱਲੋਂ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ ਗਿਆ। ਤੀਆਂ ਦੇ ਇਸ ਮੇਲੇ ਦਾ ਉਦਘਾਟਨ ਪਿੰਡ ਦੀ ਸਰਪੰਚ ਦਲਜੀਤ ਕੌਰ ਅਤੇ ਪੰਚਾਇਤ ਮੈਂਬਰਾਂ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਪਿੰਡ ਦੀਆਂ ਔਰਤਾਂ ਅਤੇ ਬੱਚੀਆਂ ਵੱਲੋਂ ਪੰਜਾਬੀ ਪਹਿਰਾਵੇ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਾਬੀ ਵਿਰਸੇ ਅਤੇ ਔਰਤਾਂ ਦੇ ਦੁੱਖਾਂ ਸੁੱਖਾਂ ਨਾਲ ਸਬੰਧਿਤ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਸਰਪੰਚ ਦਲਜੀਤ ਕੌਰ ਨੇ ਕਿਹਾ ਕਿ ਮੇਲੇ ਸਾਡੇ ਪੁਰਾਤਨ ਸੰਸਕ੍ਰਿਤੀ ਦਾ ਪ੍ਰਤੀਕ ਹਨ। ਖਾਸ ਤੌਰ ਤੇ ਤੀਆਂ ਦਾ ਇਹ ਮੇਲਾ ਔਰਤਾਂ ਦੀ ਖੁਸ਼ੀ ਦਾ ਤਿਉਹਾਰ ਹੈ। ਇਸ ਮੌਕੇ ਸੰਤ ਪਵਨ ਕੁਮਾਰ ਤਾਜੇਵਾਲ, ਇੰਦਰਜੀਤ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਸੰਦੇਸ਼ ਰਾਣੀ,ਸੰਦੀਪ ਕੌਰ, ਰੀਤੂ, ਤਮੰਨਾ, ਰਮਨ, ਸਾਨੀਆ, ਪ੍ਰਿਯੰਕਾ, ਸਿਮਰਨ, ਰੀਤੂੰ, ਮਾਨਵੀ, ਦੀਪਕਾ, ਮਾਨਸੀ, ਸੀਮਾ ਰਾਣੀ, ਅੰਜਲੀ, ਮੰਨਤ, ਮਨੀਸ਼ਾ, ਸਰਬਜੀਤ ਕੌਰ, ਅਲੀਸ਼ਾ, ਬਲਜੀਤ ਕੌਰ ਪੰਚ ਅਤੇ ਪਿੰਡ ਦੀਆਂ ਔਰਤਾਂ ਅਤੇ ਬੱਚੀਆਂ ਹਾਜ਼ਰ ਸਨ।