ਏਐੱਸ ਸਕੂਲ ’ਚ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਏਐਸ ਸਕੂਲ ਮੁਕੇਰੀਆਂ ਵਿਖੇ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ
Publish Date: Fri, 21 Aug 2026 04:30 PM (IST)
Updated Date: Fri, 21 Aug 2026 04:33 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਏਐੱਸ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਗਿਆਨਵਰਧਕ ਅਤੇ ਰੋਮਾਂਚਕ ਮੁਕਾਬਲੇ ਵਿੱਚ ਸਕੂਲ ਦੇ ਚਾਰ ਸਦਨਾਂ ਮਹਾਰਾਣਾ ਪ੍ਰਤਾਪ ਸਦਨ, ਏਪੀਜੇ ਅਬਦੁਲ ਕਲਾਮ ਸਦਨ, ਰਾਣੀ ਲਕਸ਼ਮੀ ਬਾਈ ਸਦਨ ਅਤੇ ਸਵਾਮੀ ਦਇਆਨੰਦ ਸਦਨ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੁਇਜ਼ ਮੁਕਾਬਲੇ ਸਕੂਲ ਦੇ ਪ੍ਰਿੰਸੀਪਲ ਨੀਰਜ ਘਈ, ਵਾਈਸ ਪ੍ਰਿੰਸੀਪਲ ਕਮਲ ਸਾਗਰ ਮਹਿਤਾ ਅਤੇ ਅਕਾਦਮਿਕ ਕੋਆਰਡੀਨੇਟਰ ਡਾ. ਸਰਬਜੋਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਅਧਿਆਪਕਾ ਸੁਮਨ ਜੋਲੀ ਨੇ ਕੋਆਰਡੀਨੇਟਰ ਦੀ ਭੂਮਿਕਾ ਬਾਖੂਬੀ ਨਿਭਾਈ। ਫਿਜ਼ਿਕਸ ਰਾਊਂਡ ਅਮਨਦੀਪ ਕੌਰ, ਬਾਇਓਲੋਜੀ ਰਾਊਂਡ ਵੰਦਨਾ, ਕੈਮਿਸਟਰੀ ਰਾਊਂਡ ਸਪਨਾ ਅਤੇ ਮੈਥ ਰਾਊਂਡ ਦਿਸ਼ਾਂਤ ਰਿਹਾਨ ਵੱਲੋਂ ਕਰਵਾਇਆ ਗਿਆ। ਸਕੋਰਿੰਗ ਦੀ ਜ਼ਿੰਮੇਵਾਰੀ ਰੀਆ ਅਤੇ ਪੂਨਮ ਨੇ ਨਿਭਾਈ, ਜਦਕਿ ਕੰਪਿਊਟਰਾਈਜ਼ਡ ਸਕੋਰ ਬੋਰਡ ਦਾ ਸੰਚਾਲਨ ਸ਼ਿਵਾਲੀ ਵੱਲੋਂ ਕੀਤਾ ਗਿਆ। ਵੱਖ-ਵੱਖ ਦਿਲਚਸਪ ਰਾਊਂਡਾਂ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿੱਚ ਸਵਾਮੀ ਦਇਆਨੰਦ ਸਦਨ ਨੇ ਪਹਿਲਾ, ਮਹਾਰਾਣਾ ਪ੍ਰਤਾਪ ਸਦਨ ਨੇ ਦੂਜਾ ਅਤੇ ਏਪੀਜੇ ਅਬਦੁਲ ਕਲਾਮ ਸਦਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਮਲ ਸਾਗਰ ਮਹਿਤਾ, ਮੁਕੇਸ਼ ਕੁਮਾਰ ਅਤੇ ਬਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰ ਰਾਕੇਸ਼ ਸਿੰਘ ਅਤੇ ਮੈਨੇਜਰ ਡਾ. ਰਾਜੇਸ਼ ਲਖਨਪਾਲ ਨੇ ਜੇਤੂ ਵਿਦਿਆਰਥੀਆਂ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਅਜਿਹੀਆਂ ਗਿਆਨਵਰਧਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।