
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਦੀ ਸਿੰਘਾ ਦੀ ਰਿਹਾਈ ਲਈ ਦਿੱਤੇ ਬੰਦ ਦੇ ਸੱਦੇ ਨੂੰ ਮਾਹਿਲਪੁਰ ਚ ਭਰਵਾ ਹੁੰਗਾਰਾ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਪੰਜਾਬ ਬੰਦ ਸੱਦੇ ’ਤੇ ਬੰਦੀ ਸਿੰਘਾਂ ਦੇ ਹੱਕ ਵਿੱਚ ਕੌਮੀ ਇਨਸਾਫ਼ ਮੋਰਚਾ ਵੱਲੋਂ ਦਿੱਤੇ ਕੱਲ੍ਹ ਮਾਹਿਲਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਅਗੂ ਮੱਖਣ ਸਿੰਘ ਕੋਠੀ, ਜਥੇਦਾਰ ਬਾਬਾ ਨਾਗਰ ਸਿੰਘ ਟੂਟੋਮਜਾਰਾ ਮਿਸ਼ਲ ਸ਼ਹੀਦਾਂ ਤਰਨਾਦਲ ਹਰੀਆਂ ਵੇਲਾਂ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਇਕਬਾਲ ਸਿੰਘ ਖੇੜਾ ਸ਼੍ਰੋਮਣੀ ਅਕਾਲੀ ਦਲ ਸਮੇਤ ਦੁਕਾਨਦਾਰਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੰਦ ਦਾ ਪੂਰਾ ਸਮਰਥਨ ਕੀਤਾ। ਬੰਦ ਦੇ ਸੱਦੇ ਕਾਰਨ ਮਾਹਿਲਪੁਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਅਤੇ ਪ੍ਰਾਈਵੇਟ ਸਕੂਲ ਬੰਦ ਰਹੇ ਹਾਲਾਂਕਿ ਕੈਮਿਸਟਾਂ ਦੀਆਂ ਦੁਕਾਨਾਂ, ਡਾਕਟਰਾਂ ਦੇ ਕਲੀਨਿਕ, ਦੁੱਧ ਦੀਆਂ ਡੇਅਰੀਆਂ ਅਤੇ ਸਰਕਾਰੀ ਅਦਾਰੇ ਖੁੱਲ੍ਹੇ ਰਹੇ। ਇਸ ਮੌਕੇ ਵੱਖ-ਵੱਖ ਧਾਰਮਿਕ ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਜੱਗੀ ਜੌਹਲ ਅਤੇ ਹੋਰ ਬੰਦੀ ਸਿੰਘਾਂ ਨੂੰ ਤੁਰੰਤ ਬਣਦੀ ਪੈਰੋਲ ਅਤੇ ਰਿਹਾਈ ਦਿੱਤੀ ਜਾਵੇ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਇਸ ਮੌਕੇ ਬਾਬਾ ਅਮਨਵੀਰ ਸਿੰਘ ਚੰਬਲਾਂ, ਤਰਲੋਚਨ ਸਿੰਘ ਸਕਰੂਲੀ, ਗੁਰਜਿੰਦਰ ਸਿੰਘ ਸਰਹਾਲਾ, ਜਸਪਾਲ ਸਿੰਘ ਖਾਨਪੁਰ, ਗੁਰਮਿੰਦਰ ਸਿੰਘ ਭਾਰਟਾ, ਜਸਵੀਰ ਸਿੰਘ ਭੱਟੀ, ਡਾ. ਕੁਲਵੰਤ ਸਿੰਘ ਚੱਬੇਵਾਲ, ਗੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ, ਇੰਦਰਪਾਲ ਸਿੰਘ ਮਹਿਗਰੋਵਾਲ, ਜੁਗਿੰਦਰ ਸਿੰਘ ਕਹਾਰਪੁਰ, ਮੱਖਣ ਸਿੰਘ ਟੂਟੋਮਜਾਰਾ, ਮੱਖਣ ਸਿੰਘ ਟੂਟੋਮਜਾਰਾ, ਸਾਰੰਗਵਾਲ, ਪਰਮਿੰਦਰ ਸਿੰਘ ਬੂੜੋਬਾੜੀਆਂ, ਜਸਵੀਰ ਸਿੰਘ ਸ਼ੀਰਾ, ਲਖਵੀਰ ਸਿੰਘ ਡਾਨਸੀਵਾਲ, ਬਾਬਾ ਧਰਮ ਸਿੰਘ, ਬਾਬਾ ਵਰਿੰਦਰ ਸਿੰਘ ਜੰਡੋਲੀ, ਬਾਬਾ ਹਰਮਨਵੀਰ ਸਿੰਘ ਹਨੀ, ਨਿਰਮਲ ਸਿੰਘ ਹਕੂਮਤਪੁਰੀ, ਪ੍ਰਦੀਪ ਸਿੰਘ ਖਾਲਸਾ ਅਤੇ ਹੋਰ ਇਲਾਕੇ ਦੇ ਇਨਸਾਫਬੰਦ ਲੋਕੇ ਹਾਜ਼ਰ ਸਨ।