ਕੈਂਬ੍ਰਿਜ ਓਵਰਸੀਜ਼ ਸਕੂਲ ਦੇ ਖਿਡਾਰੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ ਕੈਂਬਰਿਜ ਓਵਰਸੀਜ਼ ਸਕੂਲ ਦੇ ਖਿਡਾਰੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ
Publish Date: Fri, 21 Aug 2026 03:49 PM (IST)
Updated Date: Fri, 21 Aug 2026 03:51 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਕੈਂਬਰਿਜ਼ ਓਵਰਸੀਜ਼ ਸਕੂਲ ਮੁਕੇਰੀਆਂ ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ 11ਵੀਂ ਸ਼ੋਟੋਕਾਈ ਇੰਡੀਪੈਂਡੈਂਸ ਕਰਾਟੇ ਕੱਪ-2026 ਵਿੱਚ ਓਵਰਆਲ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਬੱਲੇ ਓ ਬੱਲੇ ਫਾਰਮ ਬਟਾਲਾ ਵਿਖੇ ਕਰਵਾਏ ਗਏ ਇਸ ਕਰਾਟੇ ਮੁਕਾਬਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਲਗਭਗ 650 ਖਿਡਾਰੀਆਂ ਨੇ ਹਿੱਸਾ ਲਿਆ ਸੀ। ਪ੍ਰਿੰਸੀਪਲ ਨੀਤੂ ਜੌਹਰੀ ਨੇ ਦੱਸਿਆ ਕਿ ਕੋਚ ਤਰੁਨ ਦੀ ਅਗਵਾਈ ਹੇਠ ਸਕੂਲ ਦੇ ਸਾਰੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਆਪਣੀਆਂ-ਆਪਣੀਆਂ ਸ਼੍ਰੇਣੀਆਂ ਵਿੱਚ ਸੋਨੇ ਦੇ ਤਮਗੇ ਜਿੱਤ ਕੇ 100 ਫ਼ੀਸਦੀ ਗੋਲਡ ਮੈਡਲ ਪ੍ਰਾਪਤੀ ਦਾ ਮਾਣ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਅੰਡਰ-10 ਵਰਗ ਵਿੱਚ ਰਾਜਵੀਰ ਮਨਹਾਸ ਨੇ ਸੋਨੇ ਦਾ ਤਮਗਾ ਜਿੱਤਿਆ। ਅੰਡਰ-12 ਵਰਗ ਵਿੱਚ ਮਨਸੀਰਤ ਕੌਰ, ਦਿਵਿਆਂਸ਼ ਠਾਕੁਰ, ਹਿਮਾਂਸ਼ੂ, ਜੀਆਨ ਬਹਿਲ, ਅਰਮਾਨ ਸਿੰਘ ਅਤੇ ਰੁਦਰ ਪ੍ਰਤਾਪ ਸਿੰਘ ਨੇ ਸੋਨੇ ਦੇ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ ਅੰਡਰ-15 ਵਰਗ ਵਿੱਚ ਆਰਇਨ ਮਹਿਰਾ, ਸੁਜਲ ਮਹਿਰਾ, ਪਰਵ ਸ਼ਰਮਾ, ਅਨਵੀ ਸ਼ਰਮਾ, ਅਰਾਧਿਆ, ਸਮਰ ਮਨਹਾਸ, ਸਿਮਰਜੀਤ ਸਿੰਘ ਪੇਲੀਆ, ਸ਼ਿਵਾਂਸ਼ ਕਟੋਚ, ਨੈਤਿਕ ਮਹਿਰਾ ਅਤੇ ਅਨਿਕਾ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਇਸ ਸ਼ਾਨਦਾਰ ਉਪਲਬਧੀ ’ਤੇ ਸਕੂਲ ਦੇ ਐੱਮਡੀ ਸਚਿਨ ਸਮਿਆਲ, ਚੇਅਰਪਰਸਨ ਸ਼ਿਖਾ ਠਾਕੁਰ ਅਤੇ ਪ੍ਰਿੰਸੀਪਲ ਨੀਤੂ ਜੌਹਰੀ ਨੇ ਸਾਰੇ ਖਿਡਾਰੀਆਂ ਅਤੇ ਕੋਚ ਤਰੁਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀ ਖੇਡ ਪ੍ਰਤਿਭਾ ਅਤੇ ਨਿਰੰਤਰ ਮਿਹਨਤ ਦਾ ਨਤੀਜਾ ਹੈ।