
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

70 ਵੀ ਅੰਤਰਜੋਨ ਸਕੂਲ ਖੇਡਾਂ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਜ਼ਿਲਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਅਤੇ ਜ਼ੋਨਲ ਟੂਰਨਾਮੈਂਟ ਕਮੇਟੀ ਮਾਹਿਲਪੁਰ ਪ੍ਰਧਾਨ ਸਤਿੰਦਰਦੀਪ ਕੌਰ ਢਿੱਲੋਂ, ਜ਼ੋਨ ਸਕੱਤਰ ਕੁਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਜ਼ਿਲ੍ਹਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਦੂਜੇ ਦਿਨ ਦੇ ਮੈਚ ਵਿੱਚ ਸ਼ੇਰਪੁਰ ਜ਼ੋਨ ਨੇ ਪਾਲਦੀ ਜ਼ੋਨ ਨੂੰ 2-0 ਨਾਲ, ਗੜ੍ਹਸ਼ੰਕਰ ਜ਼ੋਨ ਨੇ ਟਾਂਡਾ ਨੂੰ 3-0 ਨਾਲ, ਮਾਹਿਲਪੁਰ ਜ਼ੋਨ ਨੇ ਬੱਡੋ ਜ਼ੋਨ ਨੂੰ 2-0 ਨਾਲ ਅੰਡਰ 17 ਸਾਲ ਵਿਚ ਜਿੱਤਾ ਦਰਜ ਕਰ ਕੇ ਅਗਲੇ ਰਾਊਂਡ ’ਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ 19 ਸਾਲ ਵਿੱਚ ਗੜਸ਼ੰਕਰ ਜ਼ੋਨ ਨੇ ਬੱਡੋ ਨੂੰ ਅਤੇ ਮਾਹਿਲਪੁਰ ਜ਼ੋਨ ਨੇ ਹੁਸ਼ਿਆਰਪੁਰ ਜ਼ੋਨ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਖ਼ਬਰ ਲਿਖੇ ਜਾਣ ਤੱਕ ਗੜਸ਼ੰਕਰ ਜ਼ੋਨ ਤੇ ਸ਼ੇਰਗੜ੍ਹ ਜ਼ੋਨ ਵਿੱਚ ਮੈਚ ਚੱਲ ਰਿਹਾ ਸੀ। ਇਸ ਮੌਕੇ ਪ੍ਰਿੰਸੀਪਲ ਪਰਮਜੀਤ ਸਿੰਘ, ਇੰਚਾਰਜ ਖੈਰੜ ਅੱਛਰਵਾਲ, ਜਗਦੀਸ਼ ਸਿੰਘ ਸਟੇਟ ਐਵਾਰਡੀ, ਰਾਜਵੀਰ ਸਿੰਘ, ਪ੍ਰਭਜੋਤ ਸਿੰਘ, ਮੋਹਣ ਸਿੰਘ, ਗੁਰਮੀਤ ਸਿੰਘ, ਨਵਦੀਪ ਸਿੰਘ, ਕੁਲਦੀਪ ਸਿੰਘ, ਠਾਕੁਰ ਕਰਨ ਮਹਿਤਾ, ਅਮਰਜੀਤ ਯਾਦਵ, ਕੁਲਦੀਪ ਸਿੰਘ, ਕਮਲਜੀਤ ਕੌਰ, ਪ੍ਰਦੀਪ ਕੁਮਾਰ, ਅਤੇ ਪਿੰਸੀਪਲ ਸੁਖਇੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਆਦਿ ਹਾਜ਼ਰ ਸਨ।