
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕੱਲ੍ਹ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਚੌਹੜਾ ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕੱਲ੍ਹ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ ਨੇ ਦੱਸਿਆ ਕਿ ਇਹ ਸਾਲਾਨਾ ਸਮਾਗਮ ਸਮੂਹ ਇਲਾਕਾ ਵਾਸੀ, ਚੌਹੜਾ, ਡਘਾਮ, ਕੋਟ ਪੱਲੀਆਂ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਅਤੇ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਕੱਲ੍ਹ 22 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਕਰਵਾਏ ਜਾਣਗੇ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਰਪ੍ਰਸਤ ਪੰਥਕ ਅਕਾਲੀ ਦਲ ਹਾਜ਼ਰੀ ਲਗਵਾਉਣਗੇ। ਸਮਾਗਮ ਵਿੱਚ ਭਾਈ ਬਲਵੰਤ ਸਿੰਘ ਬਕਾਪੁਰ ਵਾਲੇ, ਉਸਤਾਦ ਗਿਆਨੀ ਬਲਕਾਰ ਸਿੰਘ ਜੀ ਗੁਰੂ ਨਾਨਕ ਦਲ ਮੜੀਆਂ ਵਾਲੇ, ਭਾਈ ਬਿਕਰਮਜੀਤ ਸਿੰਘ ਮਹਿੰਦੀਪੁਰ ਵਾਲੇ, ਗਿਆਨੀ ਕੇਵਲ ਸਿੰਘ ਮਹਿਤਾਬਪੁਰ ਵਾਲੇ ਅਤੇ ਕੋਮਲ ਅਤੇ ਸੋਹੀ ਭਰਾ ਪੰਥ ਪ੍ਰਸਿੱਧ ਕਵੀਸ਼ਰੀ ਜੱਥਾ ਆਪਣੀ ਹਾਜ਼ਰੀ ਲਗਵਾਉਣਗੇ। ਇਸ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਸਾਏ ਜਾਣਗੇ। ਉਨ੍ਹਾਂ ਸਮੂਹ ਇਲਾਕਾ ਵਾਸੀ ਅਤੇ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ ਦੌਰਾਨ ਆਪਣੀਆਂ ਵੱਧ ਤੋਂ ਵੱਧ ਸੇਵਾਵਾਂ ਪ੍ਰਦਾਨ ਕਰ ਕੇ ਹਾਜ਼ਰੀ ਲਗਵਾਉਣ।