ਐੱਮਐੱਚ ਐੱਮ ਇੰਪਲਾਈਜ਼ ਨੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਨੂੰ ਦਿੱਤਾ ਮੰਗ ਪੱਤਰ ਐਮਐਚ ਐਮ ਇਮਪਲੋਈ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਨੂੰ ਦਿੱਤਾ ਮੰਗ ਪੱਤਰ
Publish Date: Wed, 19 Aug 2026 04:59 PM (IST)
Updated Date: Wed, 19 Aug 2026 05:03 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਕੱਲ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਹੁਸ਼ਿਆਰਪੁਰ ਵੱਲੋਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ, ਜਿਸ ਤਹਿਤ ਜ਼ਿਲ੍ਹਾ ਪ੍ਰਧਾਨ ਨੀਤੂ ਸਰਮਲ ਵੱਲੋਂ ਅਗਵਾਈ ਕਰਦਿਆਂ ਸਿਵਲ ਸਰਜਨ ਦਫ਼ਤਰ ਵਿਖੇ ਪੰਜਵੇਂ ਦਿਨ ਲਗਾਤਾਰ ਧਰਨਾ ਲਗਾਇਆ ਗਿਆ, ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਜ਼ਿਲ੍ਹੇ ਭਰ ਦੇ ਵਿੱਚੋਂ ਲਗਭਗ 100 ਦੇ ਕਰੀਬ ਮੁਲਾਜ਼ਮ ਇਕੱਠੇ ਹੋਏ ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਲੈ ਕੇ ਡਾਕਟਰ ਰਵਜੋਤ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਦੌਰਾਨ ਜਦੋਂ ਐੱਨਐੱਚਐੱਮ ਮੁਲਾਜ਼ਮ ਡਾ. ਰਵਜੋਤ ਦੇ ਘਰ ਪਹੁੰਚੇ ਅਤੇ ਦਫ਼ਤਰ ਪਹੁੰਚੇ ਤਾਂ ਅੱਗਿਓਂ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਤਾਲਾ ਲਗਾ ਦਿੱਤਾ ਗਿਆ, ਜਿਸ ਦੇ ਰੋਜ਼ ਵਜੋਂ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕਾ ਥਾਣਾ ਸਿਟੀ ਤੋਂ ਪੁਲਿਸ ਬੁਲਾਈ ਗਈ ਪਰ ਮੁਲਾਜ਼ਮਾਂ ਦਾ ਰੋਸ ਇਨ੍ਹਾਂ ਜ਼ਿਆਦਾ ਸੀ ਕਿ ਪੁਲਿਸ ਵੀ ਉਨ੍ਹਾਂ ਨੂੰ ਰੋਕਣ ਤੋਂ ਨਾਕਾਮ ਰਹੀ। ਦਫ਼ਤਰੀ ਸਟਾਫ ਵੱਲੋਂ ਦੱਸਿਆ ਗਿਆ ਕਿ ਕੈਬਨਿਟ ਮੰਤਰੀ ਇਸ ਵਕਤ ਦਿੱਲੀ ਗਏ ਹੋਏ ਹਨ ਅਤੇ ਫਿਰ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੱਲੋਂ ਮੰਗ ਪੱਤਰ ਲਿਆ ਗਿਆ। ਮੁਲਾਜ਼ਮਾਂ ਦੀਆਂ ਮੰਗਾਂ ਸੁਣੀਆਂ ਗਈਆਂ ਅਤੇ ਪੀਏ ਲਵਦੀਪ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਕਿ ਤੁਹਾਡੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਨੀਤੂ ਸਰਮਾਲ ਵੱਲੋਂ ਦੱਸਿਆ ਗਿਆ ਕਿ ਮੰਗਾਂ ਮੰਨੇਂ ਜਾਣ ਤੱਕ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਸੁਮੀਤ ਸ਼ਰਮਾ, ਤਰੁਣਜੀਤ ਕੁਮਾਰ, ਪਾਣੀ ਲਿ ਮੁਹੰਮਦ ਆਸਿਫ ਬਿੰਨੀ ਮਲਹੋਤਰਾ, ਸੰਦੀਪ ਕੁਮਾਰ, ਹਰਮੇਸ਼ ਕੁਮਾਰ, ਪਰਮਪ੍ਰੀਤ ਪਾਲ ਕੌਰ, ਡਾ. ਅਰਚਨਾ ਆਦਿ ਹਾਜ਼ਰ ਸਨ।