
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਰਸਿੰਗ ਕਾਲਜ ਨਸ਼ਾ ਮੁਕਤ ਜਾਗਰੂਕਤਾ ਸੈਮੀਨਾਰ ਕਰਵਾਇਆ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਟਾਂਡਾ ਵੱਲੋਂ ਚਲਾਏ ਜਾ ਰਹੇ ਜੀਆਰਡੀ ਨਰਸਿੰਗ ਕਾਲਜ ਟਾਂਡਾ ਵਿਖੇ ਨਸ਼ਾਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜੀਆਰਡੀ ਸਿੱਖਿਆ ਸੰਸਥਾ ਦੀ ਚੇਅਰਪਰਸਨ ਪ੍ਰਦੀਪ ਕੌਰ, ਐੱਮਡੀ ਬਿਕਰਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮੈਨੇਜਰ ਸਰਬਜੀਤ ਸਿੰਘ ਮੋਮੀ ਦੀ ਅਗਵਾਈ ਤੇ ਪ੍ਰਿੰਸੀਪਲ ਰੇਨੂ ਬਾਲਾ ਦੀ ਦੇਖ-ਰੇਖ ਵਿੱਚ ਹੋਏ ਇਸ ਸੈਮੀਨਾਰ ਦੌਰਾਨ ਵਿਦਿਆਰਥਣਾਂ ਨੇ ਭਾਸ਼ਣ, ਕਵਿਤਾਵਾਂ ਤੇ ਪੋਸਟਰ ਬਣਵਾਏ ਗਏ। ਇਸ ਮੌਕੇ ਸਰਬਜੀਤ ਸਿੰਘ ਮੋਮੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਨੌਜਵਾਨਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਸਰਕਾਰ ਵੱਲੋਂ ਚਲਾਏ ਗਏ ਇਸ ਅਭਿਆਨ ਦਾ ਮੁੱਖ ਮਕਸਦ ਇਹੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਾਇਆ ਜਾਵੇ ਤਾਂ ਹੀ ਸਾਡਾ ਆਉਣ ਵਾਲੀ ਨੌਜਵਾਨੀ ਦਾ ਭਵਿੱਖ ਸੁਰੱਖਿਅਤ ਰਹਿ ਸਕੇਗਾ। ਇਸ ਮੌਕੇ ਭਾਸ਼ਣ ਪ੍ਰਤਿਯੋਗਿਤਾ ਅਤੇ ਕਵਿਤਾਵਾਂ ਮੁਕਾਬਲਿਆਂ ਵਿੱਚ ਪਹਿਲੇ ਦੂਸਰੇ ਤੇ ਤੀਸਰੇ ਸਥਾਨ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰੇਨੂ ਬਾਲਾ, ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋਂ, ਐਡਮਿਸ਼ਨ ਸੈੱਲ ਇੰਚਾਰਜ ਲਵਲੀ ਸੈਣੀ, ਗੁਰਮੀਤ ਸਿੰਘ ਲੁਧਿਆਣਾ, ਗਗਨਦੀਪ ਕੌਰ, ਡਾ. ਤਵਲੀਨ ਕੌਰ, ਬਲਜੀਤ ਕੌਰ, ਦਲਜਿੰਦਰ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਲਖਵਿੰਦਰ ਕੌਰ, ਮਨਜੀਤ ਕੌਰ, ਮਨਜੀਤ ਕੌਰ, ਹਰਲੀਨ ਕੌਰ, ਕਸ਼ਮੀਰ ਕੌਰ, ਆਂਚਲ ਸੈਣੀ, ਪਰਮਜੀਤ ਸਿੰਘ ਸਮੂਹ ਕਾਲਜ ਜੀਆਰਡੀ ਦੀ ਇੰਟਰਨੈਸ਼ਨਲ ਸਕੂਲ ਦੇ ਸਟਾਫ ਮੈਂਬਰ ਵੀ ਮੌਜੂਦ ਸਨ।