
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਨਾਤਨ ਧਰਮ ਕਾਲਜ ਵਿਖੇ ਰਾਸ਼ਟਰੀ ਐਂਟੀ-ਰੈਗਿੰਗ ਦਿਵਸ ਦੇ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀਗੋਪਾਲ ਸ਼ਰਮਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਕੁਮਾਰ ਦੇ ਮਾਰਗਦਰਸ਼ਨ ਹੇਠ ਰਾਸ਼ਟਰੀ ਐਂਟੀ ਰੈਗਿੰਗ ਦਿਵਸ ਮੌਕੇ ‘ਰੈਗਿੰਗ ਨੂੰ ਕਹੋ ਨਾ’ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦੀ ਅਗਵਾਈ ਐਂਟੀ ਰੈਗਿੰਗ ਕਮੇਟੀ ਦੀ ਮੁਖੀ ਪ੍ਰੋ. ਪੂਜਾ ਨੇ ਕੀਤੀ। ਇਸ ਮੁਕਾਬਲੇ ਵਿੱਚ ਕਾਲਜ ਅਤੇ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਆਪਣੇ ਰਚਨਾਤਮਕ ਪੋਸਟਰਾਂ ਰਾਹੀਂ ਰੈਗਿੰਗ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਦਾ ਸੰਦੇਸ਼ ਦਿੱਤਾ। ਇਸ ਮੁਕਾਬਲੇ ਵਿੱਚ ਬੀਸੀਏ ਸਮੈਸਟਰ-5 ਦੀ ਕਿਰਨਜੋਤ ਕੌਰ ਨੇ ਪਹਿਲਾ ਸਥਾਨ, 10+2 ਕਾਮਰਸ ਦੀ ਮਹਿਕ ਨੇ ਦੂਜਾ ਅਤੇ 10+1 ਕਾਮਰਸ ਦੀ ਵੈਸ਼ਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀਏ ਸਮੈਸਟਰ-1 ਦੀ ਨੰਦਿਨੀ ਅਤੇ 10 2 ਮੈਡੀਕਲ ਦੀ ਜਾਨ੍ਹਵੀ ਨੂੰ ਸ਼ਲਾਘਾਯੋਗ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਕਾਲਜ ਵੱਲੋਂ ਪ੍ਰੋ. ਪੂਜਾ, ਪ੍ਰੋ. ਪ੍ਰਭਕੀਰਨ ਕੌਰ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਤੋਂ ਪ੍ਰੋ. ਨੇਹਾ ਅਤੇ ਸਕੂਲ ਵੱਲੋਂ ਪ੍ਰੋ. ਦਾਮਿਨੀ ਅਤੇ ਪ੍ਰੋ. ਗੁਰਲੀਨ ਕੌਰ ਹਾਜ਼ਰ ਸਨ।