
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਜਾਇਜ਼ ਮਾਈਨਿੰਗ ਨਾਲ ਬੀਤ ਇਲਾਕੇ ਦਾ ਉਜਾੜਾ ਸੰਭਵ - ਪੰਮੀ ਪੰਡੋਰੀ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਨਾਜਾਇਜ਼ ਮਾਈਨਿੰਗ ਸਾਡੇ ਇਲਾਕੇ ’ਚ ਕਾਲ ਦਾ ਰੂਪ ਲੈ ਕੇ ਆ ਰਹੀ ਹੈ ਕਿਉਂਕਿ ਨਾ ਸਾਡੇ ਹਰਿਆਲੀ ਬਚਣੀ ਹੈ, ਨਾ ਸਾਡੇ ਜੰਗਲ ਬਚਣੇ, ਨਾ ਸਾਡਾ ਵਾਤਾਵਰਣ ਹੀ ਬਚਣਾ। ਉਪਰੋਕਤ ਸ਼ਬਦ ਸਾਬਕਾ ਸਰਪੰਚ ਪੰਮੀ ਪੰਡੋਰੀ ਨੇ ਕਹੇ। ਉਨ੍ਹਾਂ ਕਿਹਾ ਕਿ ਹੇਠਲੇ ਪਾਸੇ ਬੀਰੋਪੁਰ, ਗੱਜਰ, ਹਾਜੀਪੁਰ ਵੱਲ ਨੂੰ ਜੋ ਜੰਗਲ ਲੱਗਦਾ ਹੈ ਉੱਥੋਂ ਜਦੋਂ ਦੋ ਚਾਰ ਪਹਾੜ ਚੁੱਕ ਹੋ ਗਏ ਫਿਰ ਜੰਗਲ ਮੈਦਾਨ ਦਾ ਰੂਪ ਬਣ ਰਿਹਾ ਹੈ। ਜਿਸ ਦੇ ਨਾਲ ਜੰਗਲੀ ਜਾਨਵਰ ਬੇਘਰ ਹੋ ਕੇ ਸੜਕਾਂ ’ਤੇ ਘੁੰਮਦੇ ਹਨ। ਸ਼ਾਮ ਨੂੰ ਬਾਰਾਪੁਰ, ਪੰਡੋਰੀ, ਕੋਟ ਸੜਕ ਦੇ ਵਿੱਚ ਕੋਈ 500 ਦੇ ਕਰੀਬ ਗਊ ਸੜਕ ’ਤੇ ਭੁੱਖੀ ਭਾਣੀ ਬੈਠੀ ਹੁੰਦੀ ਹੈ। ਉਨ੍ਹਾਂ ਨੇ ਮਾਈਨਿੰਗ ਮਾਫੀਆ ਨੂੰ ਕਿਹਾ ਕਿ ਥੋੜ੍ਹਾ ਬਹੁਤ ਰਹਿਮ ਕਰ ਲਓ ਮਾਈਨਿੰਗ ਵਾਲਿਓ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ’ਤੇ ਕਿਰਪਾ ਕਰ ਦਿਓ, ਹੁਣ ਤੇ ਹੱਦ ਹੀ ਹੋ ਗਈ ਹੈ। ਉਹ ਦਿਨ ਦੂਰ ਨਹੀਂ, ਜਦੋਂ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ, ਫਿਰ ਜੋ ਹਾਲਾਤ ਹੋਣਗੇ, ਉਹ ਤੁਹਾਡੇ ਤੋਂ ਸਾਂਭੇ ਨਹੀਂ ਜਾਣੇ। ਇਸ ਬੀਤ ਇਲਾਕੇ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾ ਦਿਓ।