
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਸਰਾਲਾ ਸਟੇਸ਼ਨ ’ਤੇ ਬਾਂਦਰ ਨੇ ਮਚਾਇਆ ਆਤੰਕ

ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ : ਇੱਕ ਜੰਗਲੀ ਬਾਂਦਰ ਨੇ ਪਿੰਡ ਨਸਰਾਲਾ ਸਟੇਸ਼ਨ ਨਵੀਂ ਆਬਾਦੀ ਅਤੇ ਨਸਰਾਲਾ ਕਾਲੋਨੀ ਦੇ ਲੋਕਾਂ ਲਈ ਪਿਛਲੇ ਕਈ ਦਿਨਾਂ ਤੋਂ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਜੰਗਲੀ ਬਾਂਦਰ ਨੇ ਇਲਾਕੇ ਵਿੱਚ ਧਮਾਲ ਮਚਾਈ ਹੋਈ ਹੈ, ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਬੱਚਿਆਂ ਦਾ ਟਿਊਸ਼ਨ ਅਤੇ ਸਕੂਲ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ। ਮਾਪਿਆਂ ਨੂੰ ਵੀ ਡਰ ਹੈ ਕਿ ਕਿਤੇ ਇਹ ਬਾਂਦਰ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਦੁਕਾਨਦਾਰ ਲੱਕੀ ਨੇ ਦੱਸਿਆ ਕਿ ਜਦੋਂ ਵੀ ਇਹ ਬਾਂਦਰ ਦੁਕਾਨ ’ਤੇ ਆਉਂਦਾ ਹੈ ਤਾਂ ਦੁਕਾਨ ਦਾ ਨੁਕਸਾਨ ਕਰਦਾ ਹੈ। ਇਹ ਲੇਜ ਕੁਰਕਰੇ ਆਦਿ ਦੇ ਪੈਕਟ ਪਾੜ ਕੇ ਲੈ ਜਾਂਦਾ ਹੈ। ਨਗਰ ਵਾਸੀਆਂ ਦੀ ਜੰਗਲਾਤ ਵਿਭਾਗ ਨੂੰ ਬੇਨਤੀ ਹੈ ਕਿ ਇਸ ਜੰਗਲੀ ਬਾਂਦਰ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਕਿਸੇ ਸੁਰੱਖਿਅਤ ਜੰਗਲੀ ਇਲਾਕੇ ਵਿੱਚ ਛੱਡਿਆ ਜਾਵੇ ਤਾਂ ਜੋ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ ਅਤੇ ਬੱਚੇ ਬਿਨਾਂ ਡਰ ਦੇ ਸਕੂਲ ਤੇ ਟਿਊਸ਼ਨ ਜਾ ਸਕਣ।