
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੀ ਹੋਈ ਵਰਚੁਅਲ ਮੀਟਿੰਗ

ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਸਟਰ ਯੂਨੀਅਨ ਪੰਜਾਬ ਦੇ ਸੂਬਾ ਹਰਭਜਨ ਸਿੰਘ, ਜਿਲਾ ਸਰਪ੍ਰਸਤ ਸੁਖਦੇਵ ਕਾਜਲ ਜਿਲਾ ਪ੍ਰਧਾਨ ਮਨਿੰਦਰ ਪਾਲ ਨੇ ਪ੍ਰੈਸ ਨੂੰ ਸਾਂਝੀ ਤੌਰ ’ਤੇ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਤਾਲਮੇਲ ਕਮੇਟੀ ਵੱਲੋਂ 7 ਅਗਸਤ ਦੀ ਇਤਿਹਾਸਕ ਚੰਡੀਗੜ੍ਹ ਰੈਲੀ ਸਮੇਂ ਅਗਲੇ ਸੰਘਰਸ਼ ਵਜੋਂ 27 ਅਗਸਤ ਨੂੰ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਬੰਦ ਕਰਨ ਦੇ ਐਲਾਨ ਨੂੰ ਸਫਲ ਬਣਾਉਣ ਲਈ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੀ ਵਰਚੂਅਲ ਮੀਟਿੰਗ ਕੀਤੀ ਗਈ। ਇਸ ਮੌਕੇ 27 ਅਗਸਤ ਦੇ ਪੰਜਾਬ ਬੰਦ ਸਮੇਂ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਇਸ ਐਕਸ਼ਨ ਦੀ ਤਿਆਰੀ ਲਈ 17, 18 ਅਤੇ 19 ਅਗਸਤ ਨੂੰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰ ਕੇ ਵਿਭਾਗੀ ਮੁੱਖੀਆਂ ਨੂੰ ਸਮੂਹਿਕ ਛੁੱਟੀ ਦੇ ਨੋਟਿਸ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੁਖਵਿੰਦਰ ਸਿੰਘ ਚਾਹਲ ਅਤੇ ਗੁਰਬਿੰਦਰ ਸਿੰਘ ਸਸਕੌਰ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੁਰਿੰਦਰ ਕੁਮਾਰ ਪੁਆਰੀ, ਜਿੰਦਰ ਪਾਇਲਟ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਵਿਕਰਮ ਦੇਵ ਸਿੰਘ, ਮਹਿੰਦਰ ਕੌੜਿਆਂ ਵਾਲੀ, ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਦੇ ਨਵਪ੍ਰੀਤ ਬੱਲੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਦਿਗਵਿਜੇਪਾਲ ਸ਼ਰਮਾ, ਐੱਸਸੀ/ ਬੀਸੀ ਅਧਿਆਪਕ ਯੂਨੀਅਨ ਦੇ ਲਛਮਣ ਸਿੰਘ ਨਬੀਪੁਰ, ਬੀਐੱਡ ਅਧਿਆਪਕ ਫਰੰਟ ਦੇ ਹਰਵਿੰਦਰ ਸਿੰਘ ਬਿਲਗਾ, ਮਾਸਟਰ ਕੇਡਰ ਯੂਨੀਅਨ ਦੇ ਹਰਭਜਨ ਸਿੰਘ, ਜਗਜੀਤ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ ਭੁੱਲਰ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਹਰਜਿੰਦਰ ਪਾਲ ਸਿੰਘ ਪੰਨੂ, ਗੁਰਿੰਦਰ ਸਿੰਘ ਘੁੱਕੇਵਾਲੀ, ਜਗਨੰਦਨ ਸਿੰਘ, ਅਧਿਆਪਕ ਦਲ ਦੇ ਗੁਰਜੰਟ ਸਿੰਘ ਵਾਲੀਆ, ਹਰਜੰਟ ਸਿੰਘ ਬੋਡੇ, 3704 ਅਧਿਆਪਕ ਯੂਨੀਅਨ ਦੇ ਹਰਜਿੰਦਰ ਸਿੰਘ, ਬੀਐੱਡ ਅਧਿਆਪਕ ਫਰੰਟ ਦੇ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਅਧਿਆਪਕ ਦਲ ਪੰਜਾਬ ਦੇ ਸਤਨਾਮ ਸਿੰਘ ਰੰਧਾਵਾ, ਰਵਿੰਦਰਜੀਤ ਸਿੰਘ ਪੰਨੂ, 6635 ਈਟੀਟੀ ਅਧਿਆਪਕ ਯੂਨੀਅਨ ਦੇ ਸਲਿੰਦਰ ਕੰਬੋਜ, ਐਲੀਮੈਂਟਰੀ ਟੀਚਰ ਯੂਨੀਅਨ ਦੇ ਗੁਰਿੰਦਰ ਸਿੰਘ ਸਿੱਧੂ, ਲੈਕਚਰਾਰ ਯੂਨੀਅਨ ਦੇ ਦਵਿੰਦਰ ਸਿੰਘ, ਸੀ ਐਂਡ ਵੀ ਅਧਿਆਪਕ ਯੂਨੀਅਨ ਦੇ ਸੁਖਜਿੰਦਰ ਸਿੰਘ ਹਰੀਕਾ, ਐੱਸਐੱਲਏ ਯੂਨੀਅਨ ਦੇ ਪਤਵੰਤ ਸਿੰਘ ਆਦਿ ਹਾਜ਼ਰ ਸਨ।