
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਡਰਨ ਗਰੁੱਪ ਆਫ਼ ਕਾਲਜਿਸ ਵਿਖੇ ਦੋ-ਰੋਜ਼ਾ ਇੰਡਕਸ਼ਨ ਪ੍ਰੋਗਰਾਮ ਕਰਵਾਇਆ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਵੱਲੋਂ ਸੈਸ਼ਨ 2026-27 ਵਿੱਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਦੋ ਰੋਜ਼ਾ ਇੰਡਕਸ਼ਨ ਪ੍ਰੋਗਰਾਮ ਬੜੇ ਉਤਸ਼ਾਹ ਅਤੇ ਸ਼ਾਨਦਾਰ ਪ੍ਰਬੰਧਾਂ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਭੋਗ ਨਾਲ ਹੋਈ। ਇਸ ਉਪਰੰਤ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਸਵਾਗਤੀ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ, ਫੈਕਲਟੀ, ਕਾਲਜ ਦੇ ਸਹਿਜ ਵਾਤਾਵਰਣ ਅਤੇ ਮਹੱਤਵਪੂਰਨ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਅਕਾਦਮਿਕ ਨਿਯਮਾਂ, ਹਾਜ਼ਰੀ ਅਤੇ ਮੁਲਾਂਕਣ ਪ੍ਰਣਾਲੀ ਬਾਰੇ ਵਿਸਥਾਰ ਨਾਲ ਦੱਸਿਆ। ਡੀਨ ਅਕਾਦਮਿਕ ਪ੍ਰੋ. ਸੁਖਜਿੰਦਰ ਸਿੰਘ ਨੇ ਐੱਨਐੱਸਐੱਸ ਸਰਗਰਮੀਆਂ, ਖੇਡਾਂ, ਲਾਇਬ੍ਰੇਰੀ, ਡਿਜੀਟਲ ਸਰੋਤਾਂ ਅਤੇ ਵੱਖ-ਵੱਖ ਕਾਰਡਾਂ ਸਬੰਧੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ। ਦੂਜੇ ਦਿਨ ਦੀ ਸ਼ੁਰੂਆਤ ਯੋਗਾ ਅਤੇ ਕਸਰਤ ਨਾਲ ਹੋਈ। ਇਸ ਦੌਰਾਨ ਪ੍ਰੋ. ਸੁਖਜਿੰਦਰ ਸਿੰਘ ਅਤੇ ਡਾ. ਵਿਜੇਤਾ ਸ਼ਰਮਾ ਨੇ ਮਾਨਸਿਕ ਸਿਹਤ ਅਤੇ ਜਾਗਰੂਕਤਾ ਸਬੰਧੀ ਲੈਕਚਰ ਦਿੱਤਾ। ਐਡਮਿਸ਼ਨ ਅਤੇ ਸਕਾਲਰਸ਼ਿਪ ਸੈੱਲ ਵੱਲੋਂ ਪ੍ਰੋ. ਪਰਵਿੰਦਰ ਸਿੰਘ ਅਤੇ ਪ੍ਰੋ. ਸਰਿਸ਼ਟਾ ਨੇ ਸਰਕਾਰੀ ਤੇ ਸੰਸਥਾਗਤ ਵਜੀਫ਼ਿਆਂ ਅਤੇ ਵਿਦਿਆਰਥੀ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਸਿਮਰਨਜੀਤ ਕੌਰ ਨੇ ਪਲੇਸਮੈਂਟ, ਉਦਯੋਗਿਕ ਸਾਂਝੇਦਾਰੀਆਂ, ਕਰੀਅਰ ਮਾਰਗਦਰਸ਼ਨ ਅਤੇ ਇੰਟਰਨਸ਼ਿਪ ਮੌਕਿਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਐਂਟੀ-ਰੈਗਿੰਗ ਸਹੁੰ ਚੁਕਾਈ ਗਈ।