
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਧਨੋਆ ਦੇ ਸਕੂਲ ਪੁੱਜੇ ਸਾਬਕਾ ਮੁੱਖ ਸਕੱਤਰ ਵਨੀਤ ਚੌਧਰੀ ਤੇ ਡਾ. ਰਾਕੇਸ਼ ਚੌਧਰੀ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪਿੰਡ ਧਨੋਆ ਨਾਲ ਸਬੰਧਤ ਸਵਰਗਵਾਸੀ ਚੌਧਰੀ ਦਸੌਂਦਾ ਸਿੰਘ ਆਈਏਐੱਸ ਦੇ ਸਪੁੱਤਰ ਵਨੀਤ ਚੌਧਰੀ ਆਈਏਐੱਸ (ਰਿਟਾ.) ਸਾਬਕਾ ਮੁੱਖ ਸਕੱਤਰ ਹਿਮਾਚਲ ਪ੍ਰਦੇਸ਼ ਅਤੇ ਉਨ੍ਹਾਂ ਦੇ ਭਰਾ ਡਾ. ਰਾਕੇਸ਼ ਚੌਧਰੀ (ਨਿਊਜ਼ੀਲੈਂਡ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੋਆ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਸਕੂਲ ਪੁੱਜਣ ’ਤੇ ਪ੍ਰਿੰਸੀਪਲ ਪਵਨ ਕੁਮਾਰ, ਇੰਜੀਨੀਅਰ ਸਤਨਾਮ ਸਿੰਘ ਧਨੋਆ, ਸਰਪੰਚ ਸਰਬਜੀਤ ਸਿੰਘ, ਧਰਮ ਪਾਲ ਦੁਬਈ, ਮਾਸਟਰ ਰੁਪਿੰਦਰ ਸਿੰਘ, ਮਾਸਟਰ ਇੰਦਰਜੀਤ ਸਿੰਘ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਦੋਵੇਂ ਭਰਾਵਾਂ ਨੇ ਸਕੂਲ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵੀ ਇਸ ਸੰਸਥਾ ਲਈ ਕੁਝ ਯੋਗਦਾਨ ਪਾਉਣਾ ਚਾਹੁੰਦਾ ਹੈ। ਇਸ ਸਬੰਧੀ ਪ੍ਰਿੰਸੀਪਲ ਅਤੇ ਪਿੰਡ ਵਾਸੀਆਂ ਨਾਲ ਸਲਾਹ-ਮਸ਼ਵਰਾ ਕਰਕੇ ਫੈਸਲਾ ਲਿਆ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇੰਜੀਨੀਅਰ ਸਤਨਾਮ ਸਿੰਘ ਧਨੋਆ ਨੇ ਸਕੂਲ ਦੇ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਮੌਕੇ ਦੋਵੇਂ ਚੌਧਰੀ ਭਰਾਵਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।