
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਜ਼ਾਦੀ ਦਿਵਸ ਮੌਕੇ ਲਗਾਏ ਗਏ ਖੂਨਦਾਨ ਕੈਂਪ ਮੌਕੇ 53 ਯੂਨਿਟ ਬਲੱਡ ਇਕੱਤਰ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜਸ਼ੰਕਰ : ਸ਼ਿਵਾਲਿਕ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਵਣਜਾਰਾ ਕੈਫੇ ਗੜਸ਼ੰਕਰ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਵਿੱਚ 53 ਖੂਨ ਦਾਨੀ ਵੀਰਾਂ ਭੈਣਾਂ ਨੇ ਖੂਨ ਦਾਨ ਕੀਤਾ| ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਕੈਂਪ ਸੰਤ ਗੁਰਮੇਲ ਸਿੰਘ ਬਲੱਡ ਬੈਂਕ ਬਲਾਚੌਰ ਦੇ ਤਕਨੀਕੀ ਸਹਿਯੋਗ ਨਾਲ 15 ਅਗਸਤ ਆਜ਼ਾਦੀ ਦਿਵਸ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਗਿਆ| ਇਸ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਦਲੇਲ ਸਿੰਘ ਨਿਰਮਲ ਕੁਟੀਆ ਟੁਟੋਮਜਾਰਾ ਤੋਂ ਮੁੱਖ ਸੇਵਾਦਾਰ ਸੰਤ ਮਹਾਂਪੁਰਸ਼ ਸੰਤ ਬਾਬਾ ਬਲਵੀਰ ਸਿੰਘ, ਸੰਤ ਬਾਬਾ ਮੱਖਣ ਸਿੰਘ ਅਤੇ ਕਾਂਗਰਸ ਦੇ ਆਗੂ ਸਰਿਤਾ ਸ਼ਰਮਾ ਨੇ ਸਾਂਝੇ ਤੌਰ ’ਤੇ ਕੀਤਾ| ਇਸ ਕੈਂਪ ਦੌਰਾਨ ਖੂਨਦਾਨੀ ਵੀਰਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬੂਟੇ ਵੀ ਵੰਡੇ ਗਏ। ਇਸ ਖੂਨਦਾਨ ਕੈਂਪ ਮੌਕੇ ਰੋਟਰੀ ਆਈ ਡੋਨੇਟ ਸੁਸਾਇਟੀ ਦੇ ਮੈਂਬਰ ਡਾਕਟਰ ਤਰਸੇਮ ਲਾਲ ਅਤੇ ਡਾਕਟਰ ਲਖਵਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਉਹਨਾਂ ਦੀ ਹਾਜਰੀ ਵਿੱਚ ਪੱਤਰਕਾਰ ਫੂਲਾ ਸਿੰਘ ਬੀਰਮਪੁਰ, ਪੱਤਰਕਾਰ ਬਲਜਿੰਦਰ ਕਿਤਨਾ, ਸੂਬੇਦਾਰ ਦਵਿੰਦਰ ਸਿੰਘ ਬੀਰਮਪੁਰ ਸਮੇਤ ਹੋਰ ਮੈਂਬਰਾਂ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪ੍ਰਣ ਕੀਤਾ ਅਤੇ ਫਾਰਮ ਭਰਿਆ ਗਿਆ| ਇਸ ਕੈਂਪ ਵਿੱਚ ਸਾਬਕਾ ਵਿਧਾਇਕ ਕਾਂਗਰਸ ਲਵ ਕੁਮਾਰ ਗੋਲਡੀ, ਕਾਂਗਰਸੀ ਆਗੂ ਜਤਿੰਦਰ ਪੰਨੂ, ਨਗਰ ਕੌਂਸਲ ਦੇ ਪ੍ਰਧਾਨ ਸੋਮਨਾਥ ਬੰਗੜ, ਬੀਜੇਪੀ ਆਗੂ ਨਿਮੀਸ਼ਾ ਮਹਿਤਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਬਰਿਆਣਾ, ਵਕੀਲ ਭਾਈਚਾਰੇ ਤੋਂ ਰਾਜ ਕੁਮਾਰ ਭੱਟੀ, ਬਲਵਿੰਦਰ ਕੁਮਾਰ, ਸਰਪੰਚ ਰਜਿੰਦਰ ਕੁਮਾਰ,ਕਾਮਰੇਡ ਗੁਰਨੇਕ ਸਿੰਘ ਭੱਜਲ ਸਮੇਤ ਹੋਰ ਹਾਜ਼ਰ ਸਨ।