- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੱਢਿਆ ਤਿਰੰਗਾ ਮਾਰਚ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸੁਰਿੰਦਰ ਜਾਜਾ, ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਰਾਹੁਲ ਖੰਨਾ ਅਤੇ ਭਗਵਾਨ ਵਾਲਮੀਕਿ ਸੈਨਾ ਪੰਜਾਬ ਦੇ ਬੰਟੀ ਸਹੋਤਾ ਦੀ ਅਗਵਾਈ ਵਿੱਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਟਾਂਡਾ ਸ਼ਹਿਰ ਵਿੱਚ ਤਿਰੰਗਾ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਿਮਲਾ ਪਹਾੜੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ਹੀਦ ਚੌਕ ਪਹੁੰਚਿਆ ਜਿੱਥੇ ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ। ਇਸ ਤਿਰੰਗੇ ਮਾਰਚ ਵਿੱਚ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਦੌਰਾਨ ‘ਭਾਰਤ ਮਾਤਾ ਦੀ ਜੈ’ ਅਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਮਾਹੌਲ ਗੂੰਜ ਉੱਠਿਆ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਤਿਰੰਗਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਨੌਜਵਾਨਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਦੇਸ਼ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਰਣਜੀਤ ਸਿੰਘ, ਬੌਬੀ ਰਾਜਪੁਰ, ਸੰਦੀਪ ਬਾਗੀਆਂ , ਰਮੇਸ਼ਵਰ ਕੁਕਰੇਤੀ, ਰਾਹੁਲ ਖੰਨਾ, ਪਰਮਜੀਤ ਬਾਬੂ, ਸੁਰਜੀਤ ਰਾਜਾ, ਅਮਰਦੀਪ ਜੌਲੀ, ਬੰਟੀ ਸਹੋਤਾ, ਮੰਨਾ ਮਹਿਰਾ, ਅਰੁਣ ਪੁਰੀ, ਵਿੱਕੀ ਮਹਿੰਦਰੂ, ਜਸਵੀਰ ਸਿੰਘ, ਸਰਬਜੀਤ ਸਾਬੀ, ਸੰਨੀ ਨਾਹਰ, ਸ਼ੁਭਮ ਮੰਟੂ, ਯੋਗੀ ਰੇਵਈ ਨਾਥ, ਮਹੰਤ ਚੰਦਰ ਗਿਰੀ ਮਹਾਰਾਜ, ਬਾਬਾ ਬਹਨ ਨੰਦ ਉਦਾਸੀਨ, ਸ਼ਿਵ ਪਾਲ ਨੰਦ, ਰਮੇਸ਼ ਕੁਮਾਰ ਪੰਡਿਤ, ਦੋਆਬਾ ਪ੍ਰਧਾਨ ਪ੍ਰਸ਼ਾਂਤ ਪੰਡਿਤ, ਮਨਜੋਤ ਸਿੰਘ ਸਿਟੀ ਚੇਅਰਮੈਨ, ਚਰਨਜੀਤ ਸਿੰਘ, ਅਜੇ ਪਾਲ ਸੈਣੀ, ਅਮਿਤ ਤਲਵਾੜ, ਕਰਨ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।