ਪ੍ਰਵਾਸੀ ਪੰਜਾਬ ’ਚ ਵਾਤਾਵਰਣ ਨੂੰ ਗੰਧਲਾ ਕਰਨ ’ਚ ਪਾ ਰਹੇ ਨੇ ਯੋਗਦਾਨ : ਸਰਿਤਾ ਸ਼ਰਮਾ
ਪ੍ਰਵਾਸੀ ਪੰਜਾਬ ’ਚ ਵਾਤਾਵਰਨ ਨੂੰ ਗੰਧਲਾ ਕਰਨ ’ਚ ਪਾ ਰਹੇ ਹਨ ਯੋਗਦਾਨ: ਸਰਿਤਾ ਸ਼ਰਮਾ
Publish Date: Thu, 13 Aug 2026 04:09 PM (IST)
Updated Date: Thu, 13 Aug 2026 04:11 PM (IST)
- ਖਜ਼ੂਰਾਂ ਦੇ ਦਰੱਖਤਾਂ ਦੀ ਕਟਾਈ ਰੋਕਣ ਲਈ ਪ੍ਰਸ਼ਾਸਨ ਤੋਂ ਕੀਤੀ ਮੰਗ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਬੀਤ ਇਲਾਕੇ ਦੇ ਜੰਗਲ ’ਚ ਬੂਟੇ ਲਗਾਉਣ ਸਮੇਂ ਸਾਡੇ ਕਾਂਗਰਸ ਦੀ ਸੂਬਾਈ ਆਗੂ ਅਤੇ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਸਰਿਤਾ ਸ਼ਰਮਾ ਨੇ ਕਿਹਾ ਕਿ ਅਸੀਂ ਹਰ ਸਾਲ ਲੱਖਾਂ ਬੂਟੇ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ’ਚ ਲੱਗੇ ਹੋਏ ਹਾਂ ਪਰ ਗੜ੍ਹਸ਼ੰਕਰ ਦੀਆਂ ਸੜਕਾਂ ’ਤੇ ਲੱਗੇ ਹਰੇ ਭਰੇ ਖਜੂਰਾਂ ਦੇ ਦਰੱਖਤ ਪ੍ਰਵਾਸੀਆਂ ਵੱਲੋਂ ਕੱਟ-ਕੱਟ ਕੇ ਝਾੜ੍ਹ ਬਣਾਏ ਜਾ ਰਹੇ ਹਨ। ਕਿੰਨੀਆਂ ਹਰੀਆਂ ਭਰੀਆਂ ਖਜੂਰਾਂ ਸੜਕ ਤੋਂ ਗਾਇਬ ਹੋ ਚੁੱਕੀਆਂ ਹਨ। ਕਦੇ ਕਿਸੇ ਨੇ ਨੋਟਿਸ ਨਹੀਂ ਕੀਤਾ ਅਤੇ ਨਾਂ ਹੀ ਕਦੇ ਰੋਕਿਆ। ਸਰਿਤਾ ਸ਼ਰਮਾ ਨੇ ਕਿਹਾ ਕਿ ਜੰਗਲਾਤ ਮਹਿਕਮੇ ਵਾਲੇ ਚੁੱਪ ਕਿਉਂ ਬੈਠੇ ਹਨ। ਇਸ ਦਰਖੱਤ ਦੀ ਸੁੱਕੀ ਛਾਲ ਆਪਣੇ ਆਪ ਡਿੱਗ ਜਾਂਦੀ ਹੈ ਪਰ ਇਹ ਤਾਂ ਸਿਰ ਹੀ ਵੱਢੀ ਜਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਦਰੱਖਤਾਂ ਨੂੰ ਵੱਢਣ ਤੋਂ ਰੋਕਿਆ ਜਾਵੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ। ਇਸ ਮੌਕੇ ਕੁਲਵਿੰਦਰ ਬਿੱਟੂ ਤੇ ਹੋਰ ਵਾਤਾਵਰਣ ਪ੍ਰੇਮੀ ਵੀ ਮੌਜੂਦ ਸਨ।