- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੱਸਿਆ ਦੇ ਦਿਹਾੜੇ ਮੌਕੇ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ ਮੌਕੇ ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਗਤਾਂ ਨੇ ਪਵਿੱਤਰ ਚਰਨ ਗੰਗਾ ਵਿਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕੀਤਾ। ਸਵੇਰ ਦੀ ਰੋਜ਼ਾਨਾ ਨਿਕਲਣ ਵਾਲੀ ਪ੍ਰਭਾਤ ਫੇਰੀ ਵਿਚ ਸੰਗਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦਾਂ ਉਚਾਰਨ ਕਰਦੇ ਹੋਏ ਸਾਰੇ ਇਲਾਕੇ ਦੀ ਪ੍ਰਕਰਮਾ ਕੀਤੀ। ਇਸ ਮੌਕੇ ਮੁੱਖ ਗ੍ਰੰਥੀ ਸੰਤ ਗਿਰਧਾਰੀ ਲਾਲ ਅਤੇ ਆਦਿ ਧਰਮ ਮਿਸ਼ਨ ਭਾਰਤ ਦੇ ਸਕੱਤਰ ਬਾਬਾ ਦਿਆਲ ਚੰਦ ਬੰਗਾ ਨੇ ਸੰਗਤਾਂ ਨੂੰ ਆਦਿ ਧਰਮ ਸਤਿਸੰਗ ਰਾਹੀ ਨਿਹਾਲ ਕੀਤਾ। ਸ੍ਰੀ ਚਰਨ ਛੋਹ ਗੰਗਾ ਸਵਾਗਤੀ ਕਮੇਟੀ ਦੇ ਇੰਚਾਰਜ ਜਗਦੀਸ਼ ਕੁਮਾਰ ਨੇ ਸੰਗਤਾਂ ਨੂੰ 28 ਅਗਸਤ ਦੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਾਬਾ ਬੰਤਾ ਰਾਮ ਘੇੜਾ ਅਤੇ ਉੱਤਰੀ ਭਾਰਤ ਦੇ ਮਹਾਨ ਪ੍ਰਚਾਰਕ ਸੰਤ ਸਵਾਮੀ ਸੰਮਨ ਦਾਸ ਮਹਾਰਾਜ ਦੇ ਜਨਮ ਦਿਵਸ ਸਮਾਗਮ ਨੂੰ ਸਮਰਪਿਤ ਹੋਣ ਵਾਲੇ ਸਮਾਗਮ ਵਿਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ।