- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਂਸ ਪ੍ਰਤੀਯੋਗਤਾ ਵਿੱਚ ਟੈਗੋਰ ਹਾਊਸ ਰਿਹਾ ਪਹਿਲੇ ਸਥਾਨ ’ਤੇ

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ : ਡੀਏਵੀ ਮਾਡਲ ਸਕੂਲ ਪੱਟੀ ਵਿਖੇ ਆਜ਼ਾਦੀ ਦਿਵਸ ਹਫ਼ਤੇ ਦੇ ਮੱਦੇਨਜ਼ਰ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਡਾਂਸ ਮੁਕਾਬਲੇਬਾਜ਼ੀ ਕਰਵਾਈ ਗਈ। ਪ੍ਰਿੰਸੀਪਲ ਪ੍ਰਿਯੰਕਾ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਕੂਲ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐੱਮ. ਭੱਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਯੋਜਿਤ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿੱਚ ਸਕੂਲ ਦੇ ਚਾਰਾਂ ਹਾਊਸਾਂ—ਅਸ਼ੋਕਾ, ਵਿਵੇਕਾਨੰਦ, ਦਯਾਨੰਦ ਅਤੇ ਟੈਗੋਰ ਹਾਊ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਤ ਗੀਤਾਂ ’ਤੇ ਸ਼ਾਨਦਾਰ ਡਾਂਸ ਪੇਸ਼ਕਾਰੀਆਂ ਦੇ ਕੇ ਸਭ ਦਾ ਮਨ ਮੋਹ ਲਿਆ। ਪ੍ਰਤੀਯੋਗਤਾ ਵਿੱਚ ਟੈਗੋਰ ਹਾਊਸ ਨੇ ਪਹਿਲਾ ਸਥਾਨ, ਵਿਵੇਕਾਨੰਦ ਅਤੇ ਦਯਾਨੰਦ ਹਾਊਸ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਅਤੇ ਅਸ਼ੋਕਾ ਹਾਊਸ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਪ੍ਰਿੰਸੀਪਲ ਨੇ ਸਾਰੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਪ੍ਰੋਗਰਾਮ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਅਜਿਹੀਆਂ ਰਚਨਾਤਮਿਕ ਅਤੇ ਦੇਸ਼ ਭਗਤੀ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।