50 ਖਾਦ ਦੇ ਬੋਰੇ ਕਿਸਾਨਾਂ ਨੇ ਥਾਣਾ ਹਰਿਆਣਾ ਕੀਤੇ ਹਵਾਲੇ 50 ਖਾਦ ਦੇ ਬੋਰੇ ਕਿਸਾਨਾਂ ਵੱਲੋਂ ਥਾਣਾ ਹਰਿਆਣਾ ਕੀਤੇ ਹਵਾਲੇ
Publish Date: Tue, 11 Aug 2026 06:45 PM (IST)
Updated Date: Tue, 11 Aug 2026 06:47 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਭਾਵੇਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਖਾਦ ਸਬਸਿਡੀ ’ਤੇ ਦਿੱਤੀ ਜਾਂਦੀ ਹੈ ਪਰੰਤੂ ਇਸ ਨੂੰ ਵੇਚਣ ਵਾਲੇ ਖਾਦ ਵਿਕਰੇਤਾ ਦੇ ਕਰਿੰਦੇ ਆਪਣੇ ਨਫੇ ਲਈ ਕਿਸਾਨਾਂ ਨੂੰ ਖਾਦ ਦੇਣ ਲਈ ਕਈ ਤਰ੍ਹਾਂ ਦੇ ਕਾਫੀ ਸਮੇਂ ਤੋਂ ਚੂਨੇ ਲਗਾ ਰਹੀ ਹੈ। ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਸਬੰਧੀ ਖਾਦਾਂ ਉਤੇ ਸਬਸਿਡੀ ਦਿੱਤੀ ਜਾਂਦੀ ਉਥੇ ਹੀ ਕਿਸਾਨਾਂ ਨੂੰ ਵੀ ਖਾਦਾਂ ਦੀ ਦਿੱਕਤ ਆ ਰਹੀ ਹੈ। ਇਸੇ ਸਬੰਧੀ ਪਿੰਡ ਬਾਗਪੁਰ ਤੇ ਨਾਲ ਲੱਗਦੇ ਵਿਅਕਤੀਆਂ ਵਲੋਂ ਇਕ ਗੱਡੀ ਨੂੰ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਯੂਰੀਏ ਦੇ 50 ਬੋਰੇ ਇਕ ਗੱਡੀ ਸਮੇਤ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ। ਕੱਲ ਪੁਲਿਸ ਸਟੇਸ਼ਨ ਹਰਿਆਣਾ ਵਿਖੇ ਡਾ. ਦੀਪਿਇੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ, ਡਾ. ਸਿਮਰਨਜੀਤ ਸਿੰਘ ਏ.ਡੀ.ਓ, ਡਾ. ਹਰਪ੍ਰੀਤ ਸਿੰਘ ਏ. ਡੀ. ਓ ਹੁਸ਼ਿਆਰਪੁਰ ਮੌਕੇ ਉੱਤੇ ਹਾਜਰ ਸਨ। ਪੁਲਿਸ ਨੂੰ ਗਗਨਦੀਪ ਸਿੰਘ ਪੁੱਤਰ ਅਵਤਾਰ ਸਿੰਘ, ਕੁਲਦੀਪ ਸਿੰਘ ਪੁੱਤਰ ਸਰੈਣ ਸਿੰਘ, ਮੁਨੀਸ਼ ਸੈਣੀ ਪੁੱਤਰ ਚਰਨਜੀਤ ਸਿੰਘ ਵਾਸੀਆਨ ਬਾਗਪੁਰ ਥਾਣਾ ਹਰਿਆਣਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ ਸ਼ਾਮ 7 ਵਜੇ ਬਾਗਪੁਰ ਤੋਂ ਬਾਸੀ ਮਰੂਫ ਸਿਆਲਾ ਵਿਖੇ ਮੌਜੂਦ ਸਨ। ਇਸ ਸਮੇਂ ਇਕ ਗੱਡੀ PB07 ਬੀ ਕਿਉ 6098 (ਸਟਾਰ ਪਲਾਈਬੁੱਡ ਫੈਕਟਰੀ) ਆਈ ਜਿਸ ਨੂੰ ਅਸੀਂ ਰੋਕ ਕੇ ਚੈੱਕ ਕੀਤਾ ਤਾਂ ਉਸ ਦੇ ਵਿਚ 50 ਦੇ ਕਰੀਬ ਯੂਰੀਏ ਦੇ ਬੋਰੇ ਸਨ ਪਰ ਜਦੋਂ ਬੋਰਿਆਂ ਬਾਰੇ ਪੁੱਛਿਆ ਤਾਂ ਡਰਾਈਵਰ ਕੋਲ ਕੋਈ ਵੀ ਬਿਲ ਨਹੀਂ ਸੀ ਤਾਂ ਉਸ ਸਮੇ ਆਏ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਬੋਰੇ ਮੇਰੇ ਹਨ, ਇਸ ਮੌਕੇ ਜਦ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ਤੋਂ ਉਹ ਚਲੇ ਗਏ। ਇਸ ਮੌਕੇ ਹੀ ਪੁਲਿਸ ਨੇ ਡਰਾਇਵਰ ਰਮਨ ਸ਼ਰਮਾ ਵਾਸੀ ਪਹਾੜੀ ਕਟੜਾ ਹੁਸ਼ਿਆਰਪੁਰ ਤੋਂ ਪੁੱਛ ਪੜਤਾਲ ਉਤੇ ਦੱਸਿਆ ਕਿ ਇਹ ਯੂਰੀਰੇ ਦੇ ਬੋਰੇ ਪੰਜਾਬ ਸੀਡ ਸਟੋਰ ਸਬਜ਼ੀ ਮੰਡੀ ਰਹੀਮਪੁਰ ਹੁਸ਼ਿਆਰਪੁਰ ਤੋਂ ਲਿਆਂਦੇ ਗਏ। ਇਸ ਸਬੰਧੀ ਵੱਖ ਵੱਖ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਤੇ ਪਿੰਡਾਂ ਦੇ ਵਿਅਕਤੀਆਂ ਨੇ ਇਸ ਮਾਮਲੇ ਉਤੇ ਬਣਦੀ ਕਾਨੂੰਨੀ ਕਰਵਾਈ ਦੀ ਮੰਗ ਕੀਤੀ। ਇਸ ਮੌਕੇ ਗੁਰਦੀਪ ਸਿੰਘ ਖੁਣ ਖੁਣ ਅਜ਼ਾਦ ਸੰਗਰਸ਼ ਕਮੇਟੀ ਲਾਚੋਵਾਲ, ਪਵਿੱਤਰ ਸਿੰਘ ਧੁੱਗਾ ਜਿਲ੍ਹਾ ਪ੍ਰਧਾਨ ਬੀਕੇਯੂ ਹੁਸ਼ਿਆਰਪੁਰ, ਸਤਪਾਲ ਸਿੰਘ ਡਡਿਆਣਾ ਸਟੇਟ ਕਮੇਟੀ ਮੈਂਬਰ ਬੀਕੇਯੂ ਕਾਦੀਆਂ ਪਰਵਿੰਦਰ ਸਿੰਘ ਸੱਜਣ, ਗੁਰਨਾਮ ਸਿੰਘ ਸਿੰਗੜੀਵਾਲਾ, ਅਮਨਦੀਪ ਸਿੰਘ, ਰਮਨਦੀਪ ਸਿੰਘ, ਗੁਰਵਿੰਦਰ ਸਿੰਘ ਹੀਰਾ, ਇੰਦਰਜੀਤ ਸਿੰਘ, ਹੈਪੀ ਧਾਲੀਵਾਲ, ਸਰਪੰਚ ਹਰਦੀਪ ਸਿੰਘ ਦੀਪਾ ਅਤੇ ਹੋਰ ਹਾਜਰ ਸਨ।