70ਵੀਆਂ ਜ਼ੋਨਲ ਪੱਧਰੀ ਅੰਤਰ ਸਕੂਲ ਖੇਡਾਂ 2026-27 ਹੋਈਆਂ ਸੰਪੰਨ 70ਵੀਆਂ ਜੋਨਲ ਪੱਧਰ ਅੰਤਰ ਸਕੂਲ ਖੇਡਾਂ(2026-27) ਹੋਈਆਂ ਸੰਪੰਨ
Publish Date: Sun, 02 Aug 2026 04:00 PM (IST)
Updated Date: Sun, 02 Aug 2026 04:01 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ 70ਵੀਆਂ ਜ਼ੋਨਲ ਪੱਧਰ ਅੰਤਰ ਸਕੂਲ ਖੇਡਾਂ 2026-27 ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਦੀਆਂ ਹਦਾਇਤਾਂ ਅਨੁਸਾਰ ਅਤੇ ਜਗਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋਨ ਹਰਿਆਣਾ ਦੇ ਪ੍ਰਧਾਨ ਪ੍ਰਿੰ. ਅਮਨਦੀਪ ਸ਼ਰਮਾ, ਜ਼ੋਨ ਸਕੱਤਰ ਲੈਕ. ਹਰਵਿੰਦਰ ਸਿੰਘ ਜਨੋੜੀ ਅਤੇ ਵਿੱਤ ਸਕੱਤਰ ਡਾ. ਹਰਦੀਪ ਮਨਹਾਸ ਦੀ ਅਗਵਾਈ ਹੇਠ ਸੰਪੰਨ ਹੋਈਆਂ। ਇਨ੍ਹਾਂ ਖੇਡਾਂ ਵਿੱਚ ਵਾਲੀਬਾਲ ਅੰਡਰ 19 (ਲੜਕੇ) ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਨੇ ਪਹਿਲਾ, ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਨੇ ਦੂਜਾ ਅਤੇ ਢੋਲਵਾਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ 17 ਵਾਲੀਬਾਲ (ਲੜਕੇ) ਮਾਊਂਟ ਕਾਰਮਲ ਭੁੰਗਾ ਨੇ ਪਹਿਲਾ, ਜਨੌੜੀ ਦੂਸਰਾ ਅਤੇ ਜੀ ਜੀ ਪੀ ਐਸ ਨੈਨੋਵਾਲ ਵੈਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ 14 ਲੜਕੇ ਵਾਲੀਬਾਲ ਜੀ ਜੀ ਪੀ ਐਸ ਨੈਣੋਵਾਲ ਵੈਦ ਨੇ ਪਹਿਲਾ, ਭਿੱਖੋਵਾਲ ਦੂਜਾ ਅਤੇ ਜਨੌੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਕਬੱਡੀ ਅੰਡਰ 19 ਲੜਕੇ ਪਹਿਲਾ ਸਥਾਨ ਬਸੀ ਬਜੀਦ, ਦੂਜਾ ਕੱਲਰ ਖਾਲਸਾ ਅਤੇ ਤੀਜਾ ਭੁੰਗਾ ਨੇ, ਅੰਡਰ 17 ਲੜਕੇ ਪਹਿਲਾ ਸਥਾਨ ਕੋਟਲਾ ਨੌਧ ਸਿੰਘ, ਦੂਜਾ ਬਸੀ ਵਜੀਦ, ਤੀਜਾ ਨੰਗਲ ਈਸ਼ਰ,ਅੰਡਰ 14 ਲੜਕੇ ਪਹਿਲਾ ਸਥਾਨ ਬਸੀ ਵਜੀਦ, ਦੂਜਾ ਚੌਟਾਲਾ ਤੀਸਰਾ ਕੱਲਰ ਖਾਲਸਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੈਂਡਬਾਲ ਲੜਕੇ ਅੰਡਰ 19 ਪਹਿਲਾ ਸਥਾਨ ਸਰਹਾਲਾ ਮੂੰਡੀਆਂ, ਦੂਜਾ ਨੂੰਰਪੁਰ ਅਤੇ ਤੀਜਾ ਭੁੰਗਾ, ਅੰਡਰ 17 ਲੜਕੇ ਪਹਿਲਾਂ ਸਥਾਨ ਨੂਰਪੁਰ ਦੂਜਾ ਸਰਹਾਲਾ ਮੰਡੀਆਂ ਅਤੇ ਤੀਜਾ ਭੁੰਗਾ ਨੇ ਪ੍ਰਾਪਤ ਕੀਤਾ, ਅੰਡਰ 14 ਲੜਕੇ ਪਹਿਲਾਂ ਨੂਰਪੁਰ ਦੂਜਾ ਸਰਹਾਲਾ ਮੁੰਡੀਆਂ ਅਤੇ ਤੀਜਾ ਨੈਨੋਵਾਲ ਵੈਦ, ਹੈਂਡਵਾਲ ਲੜਕੀਆਂ ਅੰਡਰ 19 ਪਹਿਲਾ ਸਰਹਾਲਾ ਮੁੰਡੀਆਂ ਦੂਜਾ ਨੈਨੋਵਾਲ ਵੈਦ ਅਤੇ ਤੀਜਾ ਨੂਰਪੁਰ, ਅੰਡਰ 17 ਪਹਿਲਾਂ ਨੂਰਪੁਰ ਦੂਜਾ ਸਰਹਾਲਾ ਮੁੰਡੀਆਂ ਤੀਜਾ ਨੈਨੋਵਾਲ ਵੈਦ, ਅੰਡਰ 14 ਪਹਿਲਾ ਸਰਹਾਲਾ ਮੁੰਡੀਆ ਦੂਜਾ ਨੂਰਪੁਰ ਅਤੇ ਤੀਜਾ ਨੈਨੋਵਾਲ ਵੈਦ। ਚੈੱਸ ਅੰਡਰ 19 ਲੜਕੇ ਪਹਿਲਾ ਨੈਣੋਵਾਲ ਵੈਦ, ਦੂਜਾ ਬਾਬਾ ਮੰਜ ਤੀਜਾ ਸਰਹਾਲਾ ਮੁੰਡੀਆਂ, ਅੰਡਰ 17 ਪਹਿਲਾ ਡਿਪਸ, ਦੂਜਾ ਨੈਨੋਵਾਲ ਵੈਦ ਅਤੇ ਤੀਜਾ ਪਟਿਆਲ, ਅੰਡਰ 14 ਪਹਿਲਾ ਨੈਣੋਵਾਲ ਵੈਦ, ਦੂਜਾ ਡਿਪਸ ਅਤੇ ਤੀਜਾ ਜਨੋੜੀ। ਚੈੱਸ ਅੰਡਰ 19 ਲੜਕੀਆਂ ਪਹਿਲਾ ਨੈਣੋਵਾਲ ਵੈਦ, ਦੂਜਾ ਜਨੌੜੀ ਅਤੇ ਤੀਜਾ ਭੁੰਗਾ, ਅੰਡਰ 17 ਲੜਕੀਆਂ ਪਹਿਲਾ ਨੈਣੋਵਾਲ ਵੈਦ, ਦੂਜਾ ਜਨੌੜੀ ਅਤੇ ਤੀਜਾ ਡਿਪਸ ਅੰਡਰ 14 ਪਹਿਲਾ ਨੈਨੋਵਾਲ ਵੈਦ, ਦੂਜਾ ਬਾਬਾ ਮੰਝ ਅਤੇ ਤੀਜਾ ਜਨੌੜੀ। ਬੈਡਮਿੰਟਨ ਵਿੱਚ ਲੜਕੇ ਅੰਡਰ 19 ਪਹਿਲਾ ਕੱਲਰ ਖਾਲਸਾ, ਦੂਸਰਾ ਨੈਨੋਵਾਲ ਵੈਦ ਅਤੇ ਤੀਜਾ ਬਾਬਾ ਮੰਜ, ਅੰਡਰ 17 ਪਹਿਲਾ ਸਰਹਾਲਾ ਮੁੰਡੀਆਂ ਦੂਜਾ ਪਟਿਆਲ ਤੀਜਾ ਭੂੰਗਾ ਅੰਡਰ 14 ਪਹਿਲਾ ਵੁਡਲੈਂਡ, ਦੂਜਾ ਪਟਿਆਲ ਅਤੇ ਤੀਜਾ ਬਾਬਾ ਮੰਝ, ਬੈਡਮਿੰਟਨ ਲੜਕੀਆਂ ’ਚ ਅੰਡਰ 19 ਪਹਿਲਾਂ ਵੁਡਲੈਂਡ, ਦੂਜਾ ਬਾਬਾ ਮੰਜ ਤੀਜਾ ਖਡਿਆਲਾ, ਅੰਡਰ 17 ਪਹਿਲਾਂ ਬਾਬਾ ਮੰਜ, ਦੂਜਾ ਡੰਡੋਹ ਤੀਜਾ ਖਡਿਆਲਾ, ਅੰਡਰ 14 ਪਹਿਲਾ ਸੀਨੀਅਰ ਸੈਕੰਡਰੀ ਸਕੂਲ ਜਨੋੜੀ, ਦੂਜਾ ਕੰਗਮਾਈ ਅਤੇ ਤੀਜਾ ਵੁਡਲੈਂਡ ਨੇ ਪ੍ਰਾਪਤ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਅਮਨਦੀਪ ਸ਼ਰਮਾ, ਕੋਆਰਡੀਨੇਟਰ ਜਗਜੀਤ ਸਿੰਘ, ਲੈਕ. ਹਰਵਿੰਦਰ ਸਿੰਘ, ਲੈਕ. ਹਰਦੀਪ ਸਿੰਘ, ਲੈਕ. ਮਨਦੀਪ ਸਿੰਘ ਕੋਟਲਾ ਨੌਧ ਸਿੰਘ, ਸੁਮਿਤ ਚੌਹਾਨ, ਅਮਿਤ ਸ਼ਰਮਾ, ਤੇਜਵਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।