ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਵਾਲਮੀਕ ਭਾਈਚਾਰੇ ’ਚ ਆਪਸੀ ਫੁੱਟ ਜੱਗ ਜਾਹਰ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਵਾਲਮੀਕ ਭਾਈਚਾਰੇ ਆਪਸੀ ਫੁੱਟ ਹੋਈ ਜੱਗ ਜਾਹਰ
Publish Date: Thu, 30 Jul 2026 05:17 PM (IST)
Updated Date: Fri, 31 Jul 2026 04:07 AM (IST)
* ਇੱਕ ਧੜਾ ਦੁਕਾਨਾਂ ਬੰਦ ਕਰਵਾਉਣ ਅਤੇ ਦੂਸਰਾ ਖਲਵਾਉਣ ਦੇ ਹੱਕ ’ਚ, ਦੁਕਾਨਦਾਰ ਦੁਚਿੱਤੀ ’ਚ ਐਚ ਐਸ ਪੀ 19: ਮਾਹਿਲਪੁਰ ਵਿਖੇ ਦੁਕਾਨਾਂ ਬੰਦ ਕਰਵਾਉਣ ਮੌਕੇ ਇੱਕੱਠੇ ਹੋਏ ਵਾਲਮੀਕ ਭਾਈਚਾਰੇ ਦੇ ਆਗੂ ਹੇਠਾਂ ਵਾਲਮੀਕ ਭਾਈਚਾਰੇ ਸਬੰਧੀ ਪਈ ਫੁੱਟ ਸਬੰਧੀ ਰੋਸ ਪ੍ਰਗਟ ਕਰਕੇ ਪ੍ਰਧਾਨ ਨਰੇਸ਼ ਕੁਮਾਰ ਲਵਲੀ, ਚੇਅਰਮੈਨ ਨਰਿੰਦਰ ਮੋਹਣ ਨਿੰਦੀ, ਕੁਲਦੀਪ ਸਿੰਘ ਗੋਲਡੀ ਸਮੇਤ ਹੋਰ ਦੁਕਾਨਦਾਰ ਯੂਨੀਅਨ ਦੇ ਆਗੂ। ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਪਿਛਲੇ ਦਿਨੀਂ ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕੱਲ੍ਹ ਪੰਜਾਬ ਬੰਦ ਸੱਦੇ ’ਤੇ ਮਾਹਿਲਪੁਰ ਵਿਖੇ ਦੁਕਾਨਾਂ ਨੂੰ ਬੰਦ ਕਰਵਾਉਣ ਮੌਕੇ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਇਕ ਵਾਲਮੀਕ ਭਾਈਚਾਰੇ ਦਾ ਧੜਾ ਦੁਕਾਨਾਂ ਬੰਦ ਕਰਵਾਉਣ ਤੇ ਦੂਸਰਾ ਵਾਲਮੀਕ ਭਾਈਚਾਰੇ ਦਾ ਧੜਾ ਦੁਕਾਨਾਂ ਖੁਲਵਾਉਣ ਦੇ ਹੱਕ ’ਚ ਨਿਤਰਨ ਲੱਗਾ। ਜਾਣਕਾਰੀ ਅਨੁਸਾਰ ਪੰਜਾਬ ਬੰਦ ਸੱਦੇ ’ਤੇ ਮਾਹਿਲਪੁਰ ਦੇ ਮੁੱਖ ਚੌਕ ’ਤੇ ਦੁਕਾਨਾਂ ਬੰਦ ਕਰਵਾਉਣ ਲਈ ਇਕ ਵਾਲਮੀਕ ਭਾਈਚਾਰ ਦੇ ਆਗੂ ਕੌਸਲਰ ਬਲਵਿੰਦਰ ਮਰਵਾਹਾ ਦਾ ਗਰੁੱਪ ਦੁਕਾਨਾਂ ਬੰਦ ਹੀ ਕਰਵਾ ਰਿਹਾ ਸੀ ਤਾਂ ਉਸ ਸਮੇ ਵਾਲਮੀਕਿ ਭਾਈਚਾਰ ’ਚੋਂ ਸਫਾਈ ਸੇਵਕ ਯੂਨੀਅਨ ਦਾ ਪ੍ਰਧਾਨ ਰਣਜੀਤ ਸਿੰਘ ਤੋਤਾ ਨੇ ਮੌਕੇ ’ਤੇ ਪਹੁੰਚ ਕੇ ਆਪਣੇ ਸਾਥੀ ਬਲਵਿੰਦਰ ਮਰਵਾਹਾ ਗਰੁੱਪ ’ਚੋ ਵੱਖ ਕਰ ਲੈ ਗਿਆ ਅਤੇ ਦੁਕਾਨਾਂ ਖੁਲਾਉਣ ਲੱਗਾ। ਪ੍ਰਧਾਨ ਰਣਜੀਤ ਸਿੰਘ ਤੋਤਾ ਨੇ ਕਿਹਾ ਸਰਕਾਰ ਨੇ ਸਫਾਈ ਸੇਵਕਾ ਦੀਆਂ ਮੰਗਾਂ ਨੂੰ ਮੰਨਦੇ ਉਨ੍ਹਾਂ ਪੱਕੇ ’ਤੇ 20500 ਰੁਪਏ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਉਨ੍ਹਾਂ ਦੀ ਬਣੀ ਯੂਨੀਅਨ ਚੰਦਨ ਗਰੇਵਾਲ ਵਲੋਂ ਉਨ੍ਹਾਂ ਨੂੰ ਬੰਦ ਸਬੰਧੀ ਕੋਈ ਕਾਲ ਨਹੀ ਆਈ ਜਿਸ ਕਾਰਨ ਉਹ ਬੰਦ ਕਰਾਉਣ ਦਾ ਸਮਰਥਨ ਨਹੀ ਕਰਦੇ। ਜਿਹੜੇ ਬੰਦੇ ਦੁਕਾਨਾਂ ਬੰਦ ਕਰਵਾ ਰਹੇ ਉਨ੍ਹਾਂ ਦਾ ਸਫਾਈ ਸੇਵਕ ਯੂਨੀਅਨ ਨਾਲ ਕੋਈ ਸਬੰਧ ਨਹੀ ਹੈ। ਕੌਸਲਰ ਬਲਵਿੰਦਰ ਮਰਵਾਹਾ ਨੇ ਕਿਹਾ ਕਿ ਬਰਨਾਲਾ ਵਿਖੇ ਸਫਾਈ ਸੇਵਕਾ ਹੋਏ ਲਾਠੀ ਚਾਰਜ ਦਾ ਨਿੰਦਾ ਕਰਦੇ ਹੋਏ ਸਾਨੂੰ ਬੰਦ ਦੀ ਕਾਲ ਆਈ ਸੀ ਜਿਸ ਤਹਿਤ ਅਸੀ ਦੁਕਾਨਦਾਰਾਂ ਦੀਆਂ ਦੁਕਾਨਾ ਬੰਦਾ ਕਰਵਾ ਰਹੇ ਸਨ। ਵਾਲਮੀਕ ਭਾਈਚਾਰੇ ਦੇ ਇਸ ਫੁੱਟ ਨੂੰ ਦੇਖਦੇ ਹੋਏ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਲਵਲੀ, ਚੇਅਰਮੈਨ ਨਰਿੰਦਰ ਮੋਹਣ ਨਿੰਦੀ, ਕੁਲਦੀਪ ਸਿੰਘ ਗੋਲਡੀ, ਰਾਜੀਵ ਰਾਮਾ, ਹਰਬੰਸ ਸਿੰਘ, ਗੁਰਦੇਵ ਸਿੰਘ ਫੌਜੀ, ਅਸ਼ੀਸ਼ ਪ੍ਰਭਾਕਰ, ਰਾਜ ਕੁਮਾਰ ਸਮੇਤ ਹੋਰ ਦੁਕਾਨ ਨੇ ਕਿਹਾ ਕਿ ਵਾਲਮੀਕ ਭਾਈਚਾਰੇ ਦੇ ਸਮਰਥਨ ਕਰਦੇ ਹੋਏ ਅਸੀ ਦੁਕਾਨਾਂ 2 ਵਜੇ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਪਰ ਇਨ੍ਹਾਂ ਦੋ ਧੜਿਆ ਇਹ ਆਪਸੀ ਫੁੱਟ ਕਰਕੇ ਦੁਕਾਨਦਾਰਾਂ ਨੂੰ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸਾਨੂੰ ਇਹ ਪਤਾ ਨਹੀ ਲੱਗ ਰਿਹਾ ਕਿਸ ਧੜੇ ਦੀ ਗੱਲ ਮੰਨੀਏ। ਉਨ੍ਹਾਂ ਕਿਹਾ ਇਕ ਨੂੰ ਇੱਕ ਦਿਨ ਪਹਿਲਾ ਆਪਸੀ ਮੀਟਿੰਗ ਕਰਕੇ ਇੱਕ ਹੋ ਕੇ ਤੁਰਨਾ ਚਾਹੀਦਾ ਹੈ।