ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਦਾ ਨੈਸ਼ਨਲ ਹਾਈਵੇ ’ਤੇ ਧਰਨਾ ਦੂਜੇ ਦਿਨ ਵੀ ਜਾਰੀ ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਦਾ ਨੈਸ਼ਨਲ ਹਾਈਵੇ ’ਤੇ ਧਰਨਾ ਦੂਜੇ ਦਿਨ ਵੀ ਜਾਰੀ
Publish Date: Thu, 02 Jul 2026 06:59 PM (IST)
Updated Date: Fri, 03 Jul 2026 04:14 AM (IST)
ਐਚ ਐਸ ਪੀ 21: ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਆਗੂ ਤੇ ਕਿਸਾਨ। ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਬੀਤੇ ਕੱਲ੍ਹ ਤੋਂ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰ ਕੇ ਲਗਾਇਆ ਅਣਮਿੱਥੇ ਸਮੇਂ ਦਾ ਧਰਨਾ ਲਗਾਤਾਰ ਕੱਲ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗੁਰਾਇਆ ਦੀ ਅਗਵਾਈ ਵਿੱਚ ਟਾਂਡਾ ਉੜਮੁੜ ਬਿਜਲੀ ਘਰ ਚੌਂਕ ਨੇੜੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰ ਕੇ ਲਗਾਏ ਇਸ ਦੂਜੇ ਦਿਨ ਦੇ ਧਰਨੇ ਵਿੱਚ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਜੰਗਵੀਰ ਚੌਹਾਨ ਤੋਂ ਇਲਾਵਾ ਹੋਰ ਵੱਖ-ਵੱਖ ਬੁਲਾਰਿਆਂ ਕਿਹਾ ਕਿ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਦੇਣ ਤੋਂ ਪੰਜਾਬ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਕੇ ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲ-ਖੁਆਰ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ਭਗਵੰਤ ਮਾਨ ਸਰਕਾਰ ਨੂੰ ਆਉਣ ਵਾਲੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਪਿਛਲੇ ਲੰਮੇ ਸਮੇਂ ਤੋਂ ਕੇਨ ਡਿਪਾਰਟਮੈਂਟ ਦੇ ਅਧਿਕਾਰੀਆਂ ਪੰਜਾਬ ਸਰਕਾਰ ਵੱਲੋਂ 142 ਕਰੋੜ ਰੁਪਇਆ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਵਾਸਤੇ ਝੂਠੀ ਬਿਆਨ ਬਾਜ਼ੀ ਕਰ ਰਹੇ ਹਨ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਕਿਹ ਪੈਸੇ ਜਿਮੀਦਾਰ ਦੇ ਖਾਤੇ ਵਿੱਚ ਨਹੀਂ ਆਏ। ਦੂਜੇ ਪਾਸੇ ਕਿਸਾਨ ਝੋਨੇ ਦੀ ਲਵਾਈ ਕਰ ਰਹੇ ਹਨ ਤੇ ਬਿਜਲੀ ਦੇ ਅਣ-ਐਲਾਨੇ ਕੱਟ ਲੱਗ ਰਹੇ ਹਨ, ਜਿਸ ਕਾਰਨ ਜਿਮੀਦਾਰਾਂ ਦੇ ਝੋਨੇ ਸੁੱਕ ਗਏ ਅਤੇ ਗੰਨੇ ਦੀ ਫਸਲ ਵੀ ਤਹਿਸ ਨਹਿਸ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਗਾਤਾਰ 8 ਘੰਟੇ ਮੋਟਰਾਂ ਨੂੰ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਮੋਟਰਾਂ ਦੀ ਬਿਜਲੀ ਸਪਲਾਈ ਤਿੰਨ ਘੰਟੇ ਵੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜਦੋਂ ਤੱਕ ਕਿਸਾਨਾਂ ਦੇ ਹੱਕਾਂ ਦੀ ਅਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚਦੀ ਅਤੇ ਪੰਜਾਬ ਸਰਕਾਰ ਜਿਮੀਦਾਰਾਂ ਦੇ ਖਾਤਿਆਂ ਵਿੱਚ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਨਹੀਂ ਕਰਦੀ ਉਦੋਂ ਤੱਕ ਲਗਾਤਾਰ ਨੈਸ਼ਨਲ ਹਾਈਵੇ ਜਾਮ ਰੱਖਿਆ ਜਾਵੇਗਾ। ਇਸ ਮੌਕੇ ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ, ਰਣਜੀਤ ਸਿੰਘ ਰਾਣਾ ਗਿੱਦੜਪਿੰਡੀ, ਬਲਦੇਵ ਸਿੰਘ ਚੰਨਨ ਵਿੰਡੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੂਬਾ ਕਮੇਟੀ ਮੈਂਬਰ ਮਹਿਤਾਬ ਸਿੰਘ ਹੁੰਦਲ, ਬਲਬੀਰ ਸਿੰਘ ਸੋਹੀਆਂ, ਗੁਰਪ੍ਰੀਤ ਸਿੰਘ ਸੰਧੂ, ਬਾਬਾ ਬਲਵਿੰਦਰ ਸਿੰਘ ਭੋਗਪੁਰ, ਓਂਕਾਰ ਸਿੰਘ ਦੇਵੀਦਾਸ, ਹੰਨੀ ਦੇਵੀਦਾਸ, ਜਗਮੋਹਨ ਸਿੰਘ ਮੀਰਪੁਰ, ਘੁੰਮਣ ਕਸਬਾ, ਸੁਖਦੇਵ ਸਿੰਘ ਚਨੌਤਾ, ਬਿਕਰਮ ਸਿੰਘ ਸ਼ਾਹਪੁਰ, ਹਰਨੇਕ ਸਿੰਘ ਖੱਖ, ਬੂਟਾ ਸਿੰਘ ਖੱਖ,ਰਣਜੀਤ ਸਿੰਘ ਰਾਣਾ ਚੌਟਾਲਾ,ਰੋਡੀ ਮੂਨਕਾ, ਚੰਦਨ ਮੂਨਕਾ, ਅਮਰਜੀਤ ਸਿੰਘ ਲੰਬੜਦਾਰ, ਨਿੱਕਾ ਦੇਹਰੀਵਾਲ, ਕਸ਼ਮੀਰ ਸਿੰਘ ਝਿੰਗਰ, ਕਰਮਜੀਤ ਸਿੰਘ ਜਾਜਾ, ਮੰਤਰੀ ਜਾਜਾ, ਕੁਲਵਿੰਦਰ ਸਿੰਘ ਚੀਚੀ, ਨਿਰੰਜਨ ਸਿੰਘ ਕਮਾਲਪੁਰ, ਬਲਵਿੰਦਰ ਸਿੰਘ ਦਸੂਆ ਆਦਿ ਹਾਜ਼ਰ ਸਨ।