ਬੀਣੇਵਾਲ ਬੀਤ ਵਿਖੇ ਸਵੈਂ ਇਛੁੱਕ ਖੂਨਦਾਨ ਕੈਂਪ 5 ਨੂੰ
ਬੀਣੇਵਾਲ ਬੀਤ ਵਿਖੇ ਸਵੈਂ ਇਛੁੱਕ ਖੂਨਦਾਨ ਕੈਂਪ 5 ਅਪ੍ਰੈਲ ਨੂੰ
Publish Date: Thu, 02 Apr 2026 04:47 PM (IST)
Updated Date: Fri, 03 Apr 2026 04:08 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਪ੍ਰੀਮੀਅਮ ਕਲੱਬ, ਬੀਣੇਵਾਲ ਵਲੋਂ ਡਾ. ਭੀਮ ਰਾਓ ਅੰਬੇ਼ਡਕਰ ਜੀ ਦੀ ਜਯੰਤੀ ਨੂੰ ਸਮਰਪਿਤ ਤੀਜਾ ਸਵੈ ਇੱਛੁਕ ਖੂਨਦਾਨ ਕੈਂਪ 5 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਬੀਣੇਵਾਲ ਬੀਤ ਵਿਖੇ ਬੀਡੀਸੀ ਬਲੱਡ ਸੈਂਟਰ, ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਇਸ ਲਈ ਸਾਰੇ ਖੂਨਦਾਨੀਆਂ ਤੇ ਸਮਾਜ-ਸੇਵੀ ਸਾਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥੀ ਇਸ ਨੇਕ ਕੰਮ ’ਚ ਯੋਗਦਾਨ ਪਾਉਣ ਦੀ ਕ੍ਰਿਪਾਲਤਾ ਕਰਨ ਤੇ ਮਨੁੱਖਤਾ ਦੀ ਸੇਵਾ ’ਚ ਬਣਦਾ ਹਿੱਸਾ ਪਾਉਣ। ਇਸ ਮੌਕੇ ਵਿਛੜੀ ਰੂਹ ਸਵਰਗਵਾਸੀ ਏਐੱਸਆਈ ਬਲਵਿੰਦਰ ਸਿੰਘ ਤੇ ਸਵ. ਜੀਤ ਰਾਮ ਬੱਗਾ ਨੂੰ ਕਲੱਬ ਵੱਲੋਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਮੌਕੇ ਮਾਸਟਰ ਅਜ ਅਸ਼ਵਨੀ ਰਾਣਾ ਨੇ ਦੱਸਿਆ ਕਿ ਇਸ ਮੌਕੇ ਮੁਚਾਨ ਰੈਸਟੋਰੈਂਟ ਨੈਨਵਾ ਵਲੋਂ ਖੂਨਦਾਨੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।