ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਇੰਟਰਨਲ ਹੈਕਾਥਾਨ ਕਰਵਾਇਆ
ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਇੰਟਰਨਲ ਹੈਕਾਥਾਨ ਕਰਵਾਇਆ ਗਿਆ
Publish Date: Thu, 26 Mar 2026 06:20 PM (IST)
Updated Date: Fri, 27 Mar 2026 04:08 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸਮਾਰਟ ਇੰਡੀਆ ਹੈਕਾਥਾਨ ਸੈੱਲ ਵੱਲੋਂ ਆਈ.ਕਿਊ.ਏ.ਸੀ. ਅਤੇ ਆਈ.ਆਈ.ਸੀ. ਦੇ ਸਹਿਯੋਗ ਨਾਲ ਇੰਟਰਨਲ ਹੈਕਾਥਾਨ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਹੈਕਾਥਾਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਨਵੀਂ ਸੋਚ, ਤਕਨੀਕੀ ਹੁਨਰ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨਾ ਸੀ। ਇਸ ਦੀ ਅਗਵਾਈ ਕਾਲਜ ਦੀ ਡਾ. ਕ੍ਰਿਤਿਕਾ ਸ਼ਰਮਾ ਨੇ ਕੀਤੀ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਇੰਟਰਨਲ ਹੈਕਾਥਾਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀਆਂ ਨਵੀਂ ਸੋਚਾਂ ਅਤੇ ਨਵੀਨਤਮ ਵਿਚਾਰਾਂ ਨੂੰ ਪਾਵਰ ਪੁਆਇੰਟ ਪ੍ਰਜ਼ੇਂਟੇਸ਼ਨ ਰਾਹੀਂ ਪੇਸ਼ ਕੀਤਾ। ਵਿਦਿਆਰਥੀਆਂ ਨੇ ਤਕਨਾਲੋਜੀ ਦੇ ਮਾਧਿਅਮ ਨਾਲ ਵੱਖ-ਵੱਖ ਸਮਾਜਕ ਅਤੇ ਵਿਹਾਰਕ ਸਮੱਸਿਆਵਾਂ ਲਈ ਸੰਭਾਵਿਤ ਹੱਲ ਪੇਸ਼ ਕਰਦੇ ਹੋਏ ਆਪਣੀ ਰਚਨਾਤਮਕਤਾ, ਤਕਨੀਕੀ ਸਮਝ ਅਤੇ ਟੀਮ ਵਰਕ ਦੀ ਬਿਹਤਰੀਨ ਪ੍ਰਦਰਸ਼ਨੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਹੈਕਾਥਾਨ ਦੇ ਉਦੇਸ਼, ਆਈਡੀਆ ਡਿਵੈਲਪਮੈਂਟ, ਪ੍ਰਾਬਲਮ ਸਟੇਟਮੈਂਟ ਦੀ ਸਮਝ ਅਤੇ ਪ੍ਰੇਜ਼ੇਂਟੇਸ਼ਨ ਸਕਿਲਜ਼ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਕਮਲਜੀਤ ਕੌਰ, ਡਾ. ਹਰਪ੍ਰੀਤ ਕੌਰ, ਡਾ.ਪੰਕਜ ਸ਼ਰਮਾ, ਡਾ.ਗਗਨਦੀਪ ਕੌਰ ਅਤੇ ਕੁਸ਼ਮਾ ਨੇ ਜੱਜ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਨਵੀਨਤਾ, ਰਚਨਾਤਮਕਤਾ ਅਤੇ ਤਕਨੀਕੀ ਸੋਚ ਵੱਲ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਮਾਰਟ ਇੰਡੀਆ ਹੈਕਾਥਾਨ ਸੈੱਲ ਦੇ ਮੈਂਬਰਾਂ ਸਮੇਤ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।