ਕਈ ਪੈਟਰੋਲ ਪੰਪਾਂ ’ਚ ਮੁੱਕਿਆ ਤੇਲ, ਗੈਸ ਦੀਆਂ ਮੁਸ਼ਕਲਾਂ ਨੇ ਵੀ ਲੋਕਾਂ ਨੂੰ ਪਾਇਆ ਚਿੰਤਾ ’ਚ
ਪੈਟਰੋਲ ਪੰਪਾਂ ਉਤੇ ਲੱਗੀਆਂ ਲਾਈਨਾ ਅਤੇ ਕਈ ਵਿਚ ਮੁਕਿਆ ਤੇਲ,ਗੈਸ ਦੀਆਂ ਮੁਸਿ਼ਕਲਾਂ ਨੇ ਵੀ ਲੋਕਾਂ ਨੂੰ ਪਾਇਆ ਚਿੰਤਾ ਵਿਚ
Publish Date: Thu, 26 Mar 2026 06:05 PM (IST)
Updated Date: Fri, 27 Mar 2026 04:08 AM (IST)

ਸਰਕਾਰਾਂ ਦੀਆਂ ਗਲਤੀਆਂ ਦਾ ਖਮਿਆਜਾ ਭੁਗਤਣਾ ਪੈ ਰਿਹਾ ਆਮ ਲੋਕਾਂ ਨੂੰ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਪੈਟਰੋਲੀਅਮ ਪਦਾਰਥ ਪੈਟਰੋਲ-ਡੀਜ਼ਲ, ਘਰੈਲੂ ਗੈਸ ਤੇ ਵਪਾਰਕ ਗੈਸ ਤੇ 5 ਕਿੱਲੋ ਵਾਲੇ ਸਿਲੰਡਰਾਂ ਪ੍ਰਤੀ ਕੇਂਦਰ ਸਰਕਾਰ ਦੀਆਂ ਗਲਤੀਆਂ ਦਾ ਖਮਿਆਜਾ ਆਮ ਨਾਗਰਿਕਾਂ ਨੂੰ ਸਜ਼ਾ ਦੇ ਰੂਪ ’ਚ ਭੁਗਤਣ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਮੀਤ ਪ੍ਰਧਾਨ ਜਸਵਿੰਦਰ ਕੁਮਾਰ ਨੇ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਸਰਕਾਰੀ ਤਰੁੱਟੀਆਂ ਨੇ ਆਮ ਲੋਕਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ ਕਿ ਅਜ਼ਾਦੀ ਤੋਂ ਬਾਅਦ ਅਸੀਂ ਕਿੱਥੇ ਖੜ੍ਹੇ ਹਾਂ। ਧੀਮਾਨ ਨੇ ਕਿਹਾ ਕਿ ਦੇਸ਼ ਅੰਦਰ ਇਨ੍ਹਾਂ ਪਦਾਰਥਾਂ ਦਾ ਰਿਜ਼ਰਵ ਕੋਟਾ ਕਿੱਥੇ ਗਿਆ? ਕੀ 10-15 ਦਿਨਾਂ ’ਚ ਮੁਕ ਗਿਆ। ਇਨ੍ਹਾਂ ਕਰ ਕੇ ਲੋਕਾਂ ਦੀਆਂ ਵਾਧੂ ਪੈਸੇ ਖਰਚ ਕਰ ਕੇ ਜੇਬਾਂ ’ਤੇ ਭਾਰੀ ਲੋਡ ਪੈ ਰਿਹਾ ਹੈ। ਓਨੇ ਪੈਸਿਆ ਦੀ ਚੀਜ਼ ਨਹੀਂ ਹੁੰਦੀ, ਜਿੰਨੇ ਪੈਸੇ ਉਸ ਨੁੰ ਖਰੀਦਣ ਲਈ ਚੱਕਰ ਲੱਗ ਜਾਂਦੇ ਹਨ। ਕਈ ਵਾਰੀ ਤਾਂ ਸਿਲੰਡਰ ਲੈਣ ਲਈ 4-5 ਚੱਕਰ ਵੀ ਲੱਗ ਜਾਂਦੇ ਹਨ। ਬਿਨ੍ਹਾਂ ਮਤਲਬ ਦੀ ਦੌੜ-ਦੜਾਈ ਦੇ ਆਰਥਿਕ ਬੋਝ ਦੀ ਕੀਮਤ ਕੋਣ ਭਰੇਗਾ। ਇਨ੍ਹਾਂ ਪੈਟਰੋਲ ਪੰਪਾਂ ’ਤੇ ਲਾਈਨਾਂ ਨੇ ਲੋਕਾਂ ਦਾ ਸਕੂਨ ਖੋਹ ਲਿਆ। ਅਜਿਹਾ ਹੋਣ ਨਾਲ ਜਮ੍ਹਾਖੋਰੀ ਹੋਵੇਗੀ ਤੇ ਕਈਆਂ ਨੇ ਤਾਂ ਅੰਨ੍ਹੀ ਜਮਾਖੋਰੀ ਵੀ ਕਰ ਲਈ ਹੈ। ਕਈਆਂ ’ਤੇ ਸੰਦੇਸ਼ ਮਿਲਦਾ ਹੈ ਕਿ ਪੈਟਰੋਲ ਸ਼ਾਮ ਨੂੰ ਆਵੇਗਾ। ਧੀਮਾਨ ਨੇ ਦਸਿਆ ਕਿ ਇਸੇ ਤਰ੍ਹਾਂ ਘਰੈਲੂ ਗੈਸ ਜੋ ਕਿ ਇਕ ਚੁੱਲ੍ਹੇ ਦਾ ਬਾਲਣ ਹੈ ਉਸ ਦੀ ਵੀ ਰਾਸ਼ਨਿੰਗ ਕਰਨੀ ਅਤਿ ਨਿੰਦਨਯੋਗ ਹੈ। ਗੱਲਾਂ ਤਾ ਵਿਸ਼ਵ ਸ਼ਕਤੀ ਦੀਆਂ ਕੀਤੀਆਂ ਜਾ ਰਹੀਆਂ ਹਨ ਤੇ ਕੇਂਦਰ ਸਰਕਾਰ ਆਪਣੇ ਨਾਗਿਰਕਾਂ ਨੁੰ ਇਕ ਚੁੱਲ੍ਹੇ ਦਾ ਬਾਲਣ ਵੀ ਸਮੇਂ ਸਿਰ ਮੁਹੱਈਆ ਕਰਵਾਉਣ ’ਚ ਅਸਫਲ ਸਿੱਧ ਹੋ ਰਹੀ ਹੈ। ਇਹ ਤਰੁੱਟੀ ਲਈ ਕੇਂਦਰ ਸਰਕਾਰ ਦੀਆਂ ਸਵਾਰਥੀ ਨੀਤੀਆਂ ਜ਼ਿੰਮੇਵਾਰ ਹਨ ਤੇ ਰਿਜ਼ਰਵ ਕੋਟਾ ਦੇ ਜਲਦੀ ਖਤਮ ਹੋਣ ਕਾਰਨ ਦੇਸ਼ ਅੰਦਰ ਆਰਥਿਕਤਾ ’ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਤੇ ਜੇਕਰ ਇਸੇ ਤਰ੍ਹਾਂ ਰਿਹਾ ਤਾਂ ਹੋਰ ਵਧੇਗਾ। ਗੈਸ ਦੀ ਤਾਂ ਕਾਲਾਬਾਜ਼ਾਰੀ ਸ਼ਰੇਆਮ ਚੱਲ ਰਹੀ ਹੈ ਤੇ ਕਈ ਵਾਰ ਤਾਂ ਸਿਫਾਰਸ਼ਾਂ ਨਾਲ ਸਿਲੰਡਰ ਮਿਲ ਰਹੇ ਹਨ। ਧੀਮਾਨ ਨੇ ਕਿਹਾ ਕਿ ਜਦੋਂ ਗੈਸ ਇਕ ਤੇਜ਼ ਜਲਣਸ਼ੀਲ ਪ੍ਰਦਾਰਥ ਹੈ ਤੇ ਕਦੇ ਵੀ ਘਟਣਾ ਘੱਟ ਸਕਦੀ ਹੈ। ਸ਼ਰੇਆਮ ਘਰੈਲੂ ਤੇ 5 ਕਿੱਲੋ ਵਾਲੇ ਸਿਲੰਡਰਾਂ ’ਚ ਗੈਸ ਪਲਟੀ ਹੋ ਜਾਂਦੀ ਹੈ, ਜੋ ਕਿ ਬਹੁਤ ਹੀ ਖਤਰਨਾਕ ਰੁਝਾਨ ਹੈ। ਧੀਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਗੈਸ ਦੀ ਰਾਸ਼ਲਿੰਗ ਬੰਦ ਕਰ ਕੇ ਫਰੀ ਗੈਸ ਮੁਹੱਈਆ ਕਰਵਾਈ ਜਾਵੇ ਤੇ ਗੈਸ ਦੀਆਂ ਵਧਾਈਆਂ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ। ਉਨ੍ਹਾਂ ਦੱਸਿਆ ਕਿ ਲੇਬਰ ਪਾਰਟੀ ਲੋਕਾਂ ਨੂੰ ਕਾਲਾਬਾਜ਼ਾਰੀ ਵਿਰੁੱਧ ਜਾਗਰੂਕ ਕਰੇਗੀ।