ਸਾਬਕਾ ਫੌਜੀਆਂ ਨੇ ਮੀਟਿੰਗ ਦੌਰਾਨ ਵਿਚਾਰੇ ਅਹਿਮ ਮਸਲੇ
ਸਾਬਕਾ ਫੌਜੀਆਂ ਨੇ ਮੀਟਿੰਗ ਦੌਰਾਨ ਵਿਚਾਰੇ ਅਹਿਮ ਮਸਲੇ
Publish Date: Thu, 26 Mar 2026 05:09 PM (IST)
Updated Date: Fri, 27 Mar 2026 04:05 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸਥਾਨਕ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ ਸਾਬਕਾ ਫੌਜੀਆਂ ਦੀ ਅਹਿਮ ਮੀਟਿੰਗ ਦਫ਼ੇਦਾਰ ਕਲਰਕ ਜਰਨੈਲ ਸਿੰਘ ਮਨਹਾਸ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿੱਚ ਖ਼ਾਸ ਤੌਰ ’ਤੇ ਕੈਪਟਨ ਨਿਰਮਲ ਸਿੰਘ, ਕੈਪਟਨ ਮੋਹਨ ਸਿੰਘ ਕੰਗ, ਕੈਪਟਨ ਰਾਜੀਵ ਮਨਹਾਸ, ਕੈਪਟਨ ਸੁਖਬੀਰ ਸਿੰਘ, ਸੂਬੇਦਾਰ ਮੇਜਰ ਕੁਲਬੀਰ ਸਿੰਘ, ਸੂਬੇਦਾਰ ਦਵਿੰਦਰ ਸਿੰਘ, ਕੈਪਟਨ ਬਾਲ ਕ੍ਰਿਸ਼ਨ, ਕੈਪਟਨ ਵਿਦਿਆ ਸਾਗਰ, ਰਿਸਾਲਦਾਰ ਸੰਤੋਖ ਸਿੰਘ, ਹਵਾਲਦਾਰ ਜਸਵਿੰਦਰ ਸਿੰਘ, ਸਰਦਾਰ ਸਿੰਘ, ਸੰਤੋਖ ਰਾਜ ਸਮੇਤ ਹੋਰ ਸਾਬਕਾ ਫੌਜੀਆਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਮਨਹਾਸ ਨੇ ਦੱਸਿਆ ਕਿ ਮੁਕੇਰੀਆਂ ਤਹਿਸੀਲ ਵਿੱਚ ਜ਼ਿਲ੍ਹੇ ਭਰ ਵਿੱਚੋਂ ਸਭ ਤੋਂ ਵੱਧ ਮੌਜ਼ੂਦਾ ਅਤੇ ਸਾਬਕਾ ਫੌਜੀ ਹਨ, ਇਸ ਲਈ ਇੱਥੇ ਸਾਬਕਾ ਫੌਜੀਆਂ ਦਾ ਮਜ਼ਬੂਤ ਸੰਗਠਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਾਬਕਾ ਫੌਜੀਆਂ, ਵੀਰ-ਨਾਰੀਆਂ ਜਾਂ ਡਿਊਟੀ ਕਰ ਰਹੇ ਫੌਜੀਆਂ ਦੇ ਪਰਿਵਾਰਾਂ ਨੂੰ ਸਿਵਲ ਸਮਾਜ ਵਿੱਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ, ਵੀਰ-ਨਾਰੀਆਂ ਨੂੰ ਫੈਮਿਲੀ ਪੈਨਸ਼ਨ ਦੇ ਦਸਤਾਵੇਜ਼ ਤਿਆਰ ਕਰਨ ਜਾਂ ਸਿਵਲ ਪ੍ਰਬੰਧਕੀ ਢਾਂਚੇ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਵਿੱਚ ਸਮੇਂ ਸਿਰ ਯੋਗ ਮਦਦ ਨਾਲ ਹੱਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਫੌਜੀ ਜਾਂ ਉਸਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦੀ ਨਾ-ਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜੇ ਅਜਿਹਾ ਹੋਇਆ ਤਾਂ ਇਸ ਦੇ ਖ਼ਿਲਾਫ਼ ਇਕਜੁੱਟ ਹੋ ਕੇ ਸਾਬਕਾ ਸੈਨਿਕ ਦਲ ਆਵਾਜ਼ ਬੁਲੰਦ ਕਰੇਗਾ। ਉਨ੍ਹਾਂ ਦੱਸਿਆ ਕਿ ਅਗਲੀ ਮਾਸਿਕ ਮੀਟਿੰਗ 01 ਅਪ੍ਰੈਲ ਨੂੰ ਹੋਵੇਗੀ, ਜਿਸ ਵਿੱਚ ਇਸ ਦਲ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਮੈਂਬਰਸ਼ਿਪ ਲਈ ਵੱਧ ਤੋਂ ਵੱਧ ਸਾਬਕਾ ਫੌਜੀ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ। ਇਸ ਮੌਕੇ ਕੈਪਟਨ ਬਾਲ ਕ੍ਰਿਸ਼ਨ ਨੇ ਜ਼ਿਲ੍ਹਾ ਸੈਨਿਕ ਭਲਾਈ ਬੋਰਡ ਵੱਲੋਂ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਚਲ ਰਹੀਆਂ ਪਰਿਵਾਰ ਭਲਾਈ ਸਕੀਮਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।