ਸੰਜੀਵ ਕੁਮਾਰ ਨੇ ਅੱਡਾ ਸਰਾਂ ਚੌਂਕੀ ਦਾ ਚਾਰਜ ਸੰਭਾਲਿਆ
ਸੰਜੀਵ ਕੁਮਾਰ ਨੇ ਅੱਡਾ ਸਰਾਂ ਚੌਂਕੀ ਦਾ ਚਾਰਜ ਸੰਭਾਲਿਆ
Publish Date: Thu, 26 Mar 2026 04:34 PM (IST)
Updated Date: Fri, 27 Mar 2026 04:02 AM (IST)
ਜਸਵੰਤ ਸਿੰਘ ਭਾਗੋਵਾਲ, ਪੰਜਾਬੀ ਜਾਗਰਣ, ਅੱਡਾ ਸਰਾਂ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸਾਂ ਹੇਠ ਤੇ ਡੀਐੱਸਪੀ ਦਵਿੰਦਰ ਸਿੰਘ ਬਾਜਵਾ ਤੇ ਟਾਂਡਾ ਥਾਣੇ ਦੇ ਮੁਖੀ ਗੁਰਿੰਦਰਜੀਤ ਸਿੰਘ ਦੇ ਹੁਕਮਾਂ ਤਹਿਤ ਅੱਡਾ ਸਰਾਂ ਦੇ ਚੌਂਕੀ ਦਾ ਚਾਰਜ ਸੰਭਾਲਣ ਮੌਕੇ ਏਐੱਸਆਈ ਸੰਜੀਵ ਕੁਮਾਰ ਨੇ ਸਥਾਨਕ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ’ਚ ਅਮਨ-ਸ਼ਾਂਤੀ ਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ’ਤੇ ਬਹਾਲ ਰੱਖਿਆ ਜਾਵੇਗਾ ਤੇ ਉਨ੍ਹਾਂ ਕਿਹਾ ਸਮਾਜ ਵਿਰੋਧੀ ਤੇ ਸ਼ਰਾਰਤੀ ਅਨਸਰਾਂ ਨੂੰ ਵੀ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਨਹੀ ਬਖਸ਼ਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਤੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ। ਉਨ੍ਹਾਂ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਉਨ੍ਹਾਂ ਨੂੰ ਵੀ ਨੱਥ ਪਾਈ ਜਾਵੇਗੀ। ਹਰੇਕ ਪਿੰਡ ਦੇ ਸਰਪੰਚ ਪੰਚ, ਮੋਹਤਬਰ, ਬੁੱਧੀਜੀਵੀ ਵਿਅਕਤੀ ਦਾ ਚੌਂਕੀ ’ਚ ਆਦਰ ਸਤਿਕਾਰ ਕੀਤਾ ਜਾਵੇਗਾ। ਇਸ ਮੋਕੇ ਏਐੱਸਆਈ ਜਗਤਾਰ ਸਿੰਘ, ਏਐੱਸਆਈ ਗੁਰਮੀਤ ਸਿੰਘ, ਏਐੱਸਆਈ ਬੁੱਧ ਸਿੰਘ ਤੇ ਹੈੱਡ ਕਾਸਟੇਬਲ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।