ਬ੍ਰਹਮਲੀਨ ਸੰਤ ਸੋਹਣ ਲਾਲ ਮਹੇ ਦੀ ਬਰਸੀ ਮੌਕੇ ਸੈਮੀਨਾਰ
ਬ੍ਰਹਮਲੀਨ ਸੰਤ ਸੋਹਣ ਲਾਲ ਮਹੇ ਦੀ ਸਮਾਜ ਨੂੰ ਕੀ ਦੇਣ ਬਾਰੇ 12ਵੀਂ ਬਰਸੀ ਮੌਕੇ ਹੋਇਆ ਸੈਮੀਨਾਰ
Publish Date: Tue, 24 Feb 2026 07:36 PM (IST)
Updated Date: Wed, 25 Feb 2026 04:11 AM (IST)

ਚਰਨਛੋਹ ਗੰਗਾ ਅੰਮ੍ਰਿਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਤ ਸੁਰਿੰਦਰ ਦਾਸ ਦੀ ਅਗਵਾਈ ਚ ਕਰਵਾਇਆ ਸਮਾਗਮ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਅਮ੍ਰਿੰਤ ਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਹਾਨ ਪ੍ਰਚਾਰਕ ਬ੍ਰਹਮਲੀਨ ਸੰਤ ਸੋਹਣ ਲਾਲ ਮਹੇ ਜੀ ਦੀ 12ਵੀਂ ਬਰਸੀ ਸਰਧਾ ਪੂਰਵਕ ਮਨਾਈ ਗਈ। ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਕਮੇਟੀ ਦੇ ਚੇਅਰਮੈਨ ਨਾਜਰ ਰਾਮ ਮਾਨ ਅਤੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਸਰਧਾਂਜਲੀਆਂ ਭੇਟ ਕਰਦਿਆਂ ਸੰਤ ਸੋਹਣ ਲਾਲ ਮਹੇ ਵਲੋਂ ਸਮਾਜ ਪ੍ਰਤੀ ਕੀਤੀ ਗਈ ਅਣਥੱਕ ਮਿਹਨਤ ਅਤੇ ਸੇਵਾ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੰਤ ਸੋਹਣ ਲਾਲ ਮਹੇ ਪਿੰਡ ਕਾਜਮਪੁਰ ਤਹਿਸੀਲ ਨਵਾਂਸ਼ਹਿਰ ਦੇ ਜੰਮਪਲ ਸਨ ਜਿਨ੍ਹਾਂ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਿਆਂ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਤੋਂ ਉਪਰ ਉੱਠ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰਗੋਵਰਧਨਪੁਰ ਕਾਂਸੀ ਬਨਾਰਸ ਉੱਤਰ ਪ੍ਰਦੇਸ ਦੀ ਖੋਜ ਕਰਤਾ ਬਾਬਾ ਬੰਤਾ ਰਾਮ ਘੇੜਾ ਦੀ ਟੀਮ ਦੇ ਅਹਿਮ ਹਿੱਸਾ ਬਣੇ। ਸੰਤ ਸੁਰਿੰਦਰ ਦਾਸ ਜੀ ਨੇ ਦੱਸਿਆ ਕਿ ਸੰਤ ਸੋਹਣ ਲਾਲ ਮਹੇ ਜੀ ਨਾਲ ਉਨ੍ਹਾਂ ਦਾ ਮਿਲਾਪ ਲੁਧਿਆਣਾ ਵਿਖੇ ਹੋਇਆ ਉਸ ਸਮੇਂ ਸ੍ਰੀ ਸੋਹਣ ਲਾਲ ਮਹੇ ਜੀ ਮਹਾਨ ਪ੍ਰਚਾਰਕ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਖੋਜ ਸਮੇਂ ਵੀ ਸੰਤ ਸੋਹਣ ਲਾਲ ਜੀ ਉਨ੍ਹਾਂ ਦੇ ਨਾਲ ਸਨ ਜਿਨ੍ਹਾਂ ਨੇ ਮੁਕੰਮਲ ਰਿਪੋਰਟ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਨੂੰ ਸੌਂਪੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਉਸ ਸਮੇਂ ਦੇ ਸਰਪੰਚ ਸੰਕਰ ਦਾਸ ਜੀ ਜੋ ਕਿ ਜੱਟ ਭਾਈਚਾਰੇ ਨਾਲ ਸਬੰਧ ਰੱਖਦੇ ਸਨ ਉਨ੍ਹਾਂ ਵਲੋਂ ਵੀ ਸਹਿਮਤੀ ਦੇ ਲਈ ਵਿਸੇਸ ਸਹਿਯੋਗ ਦਿੱਤਾ ਗਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਇਸ ਸਥਾਨ ਤੇ ਆਏ ਸਨ ਪਰ ਉਸ ਸਮੇਂ ਕੁਝ ਲੋਕਾਂ ਵਲੋਂ ਉਨ੍ਹਾਂ ਦਾ ਸਖਤ ਵਿਰੋਧ ਵੀ ਕੀਤਾ ਗਿਆ ਉਨ੍ਹਾਂ ਖਿਲਾਫ ਕੂੜ ਪ੍ਰਚਾਰ ਵੀ ਕੀਤਾ ਗਿਆ ਕਿ ਇਹ ਗਲਤ ਕਰ ਰਹੇ ਹਨ ਪਰ ਉਸ ਮਿਹਨਤ ਦੇ ਨਤੀਜੇ ਵਜੋਂ ਅੱਜ ਵੇਖ ਸਕਦੇ ਹਾਂ ਕਿ ਸੰਗਤਾਂ ਦੇਸ ‘ਚੋਂ ਹੀ ਨਹੀਂ ਸਗੋਂ ਵਿਦੇਸਾਂ ਚੋਂ ਵੀ ਨਤਮਸਤਕ ਹੋਣ ਲਈ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਸਥਾਨ ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਭਰੇ ਮੰਨ ਨਾਲ ਆਖਿਆ ਕਿ ਜਾਣਾ ਸਭਨੇ ਹੀ ਹੈ ਪਰ ਸਮੇਂ ਤੋਂ ਪਹਿਲਾਂ ਹੀ ਸਾਲ 2014 ਚ ਸੰਤ ਸੋਹਣ ਲਾਲ ਮਹੇ ਜੀ ਉਨ੍ਹਾਂ ਤੋਂ ਸਦਾ ਲਈ ਸਰੀਰਕ ਤੌਰ ਤੇ ਆਲੋਪ ਹੋ ਗਏ ਪਰ ਉਨ੍ਹਾਂ ਵਲੋਂ ਸਮਾਜ ਲਈ ਘਾਲੀ ਘਾਲਣਾ ਨੂੰ ਰਹਿੰਦੀ ਦੁਨੀਆਂ ਤੱਕ ਵੇਖਿਆ ਅਤੇ ਸਤਕਾਰਿਆ ਜਾਵੇਗਾ। ਇਸ ਮੌਕੇ ਤੇ ਗੁਰੂ ਘਰ ਦੀ ਕਮੇਟੀ ਦੇ ਮੁੱਖ ਕੈਸੀਅਰ ਸੰਤ ਕਰਮ ਚੰਦ, ਸਹਾਇਕ ਕੈਸੀਅਰ ਮਨਜੀਤ ਮੁੱਗੋਵਾਲ, ਸ੍ਰੀ ਪੀ ਐਲ ਸੂਦ, ਸ੍ਰੀ ਰਾਜ ਕੁਮਾਰ ਡੋਗਰਪੁਰ, ਜਗਦੀਸ ਕੁਮਾਰ ਖੁਰਾਲਗੜ੍ਹ, ਗੁਰਬਖਸ ਸਿੰਘ ਮਹੇ ਪ੍ਰੈਸ ਸਕੱਤਰ ਆਲ ਇੰਡੀਆ ਆਦਿ ਧਰਮ ਮਿਸਨ, ਭਾਈ ਕਮਲ ਰਾਜ, ਗਿਆਨ ਚੰਦ ਗੰਗੜ੍ਹ ਪ੍ਰਚਾਰਕ ਆਲ ਇੰਡੀਆ ਆਦਿ ਧਰਮ ਮਿਸਨ, ਸੁਰਿੰਦਰ ਰਾਜਸਥਾਨੀ, ਸੰਤ ਗਿਰਧਾਰੀ ਲਾਲ, ਸ੍ਰੀ ਦਿਆਲ ਚੰਦ ਬੰਗਾ, ਸੁਖਚੈਨ ਸਿੰਘ ਕਾਲਾ ਸਮੇਤ ਦੇ ਪਰਿਵਾਰਕ ਮੈਂਬਰ ਅਤੇ ਹੋਰ ਸੰਗਤਾਂ ਵੀ ਹਾਜਰ ਸਨ।