ਹੋਲਾ ਮਹੱਲਾ ਸਬੰਧੀ ਸੱਲਾਨਾ ਧਾਰਮਿਕ ਸਮਾਗਮ 1 ਤੋਂ ਸ਼ੁਰੂ
ਪਿੰਡ ਕੰਧਾਲਾ ਜੱਟਾਂ ਵਿਖੇ ਹੋਲਾ ਮੁਹੱਲਾ ਸਬੰਧੀ ਸਲਾਨਾ ਧਾਰਮਿਕ ਸਮਾਗਮ 1 ਮਾਰਚ ਤੋਂ ਸ਼ੁਰੂ
Publish Date: Sun, 22 Feb 2026 07:51 PM (IST)
Updated Date: Mon, 23 Feb 2026 04:13 AM (IST)

ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ ਅੱਡਾ ਸਰਾਂ ਵੱਲੋ ਸਮੂਹ ਨਗਰ ਨਿਵਾਸੀ, ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਹੋਲੇ ਮਹੱਲੇ ਦੇ ਸਬੰਧ ਵਿੱਚ ਸਮਾਗਮ ਮਿਤੀ 1 ਮਾਰਚ ਤੋਂ 05 ਮਾਰਚ ਤੱਕ ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਮਨਾਏ ਜਾ ਰਹੇ ਹਨ। ਮੁੱਖ ਗ੍ਰੰਥੀ ਬਾਬਾ ਅਵਤਾਰ ਸਿੰਘ ਜੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਪ੍ਰੋਗਰਾਮ ਦਾ ਪੋਸਟਰ ਜਾਰੀ ਕੀਤਾ ਗਿਆ। ਪ੍ਰਬੰਧਕ ਸੇਵਾਦਾਰਾਂ ਨੇ ਪ੍ਰੋਗਰਾਮ ਦਾ ਪੋਸਟਰ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੋਲੇ ਮੁਹੱਲਾ ਤੇ ਸ਼੍ਰੀ ਆਨੰਦਪੁਰ ਸਾਹਿਬ ਜਾਣ ਆਉਣ ਵਾਲੀਆਂ ਸੰਗਤਾਂ ਲਈ ਹਰ ਸਾਲ ਇਹ ਸਮਾਗਮ ਕਰਵਾਏ ਜਾਂਦੇ ਹਨ ਜਿਸ ਦੌਰਾਨ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਦਾ ਹੈ। ਇਸ ਦੌਰਾਨ ਪਹਿਲੀ ਲੜੀ ਦੇ ਸ਼੍ਰੀ ਆਖੰਡ ਪਾਠ ਸਾਹਿਬ ਮਿਤੀ 1 ਮਾਰਚ ਨੂੰ ਆਰੰਭ ਹੋਣਗੇ ਜਿਨ੍ਹਾ ਦੇ ਭੋਗ ਮਿਤੀ 3 ਮਾਰਚ ਨੂੰ ਠੀਕ ਸਵੇਰੇ 09:30 ਵਜੇ ਪੈਣਗੇ , ਇਸ ਉਪਰੰਤ ਦੂਸਰੀ ਲੜੀ ਦੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾ ਦੇ ਭੋਗ ਮਿਤੀ 5 ਮਾਰਚ ਨੂੰ ਸਵੇਰੇ ਠੀਕ 10 ਵਜੇ ਪੈਣਗੇ। ਇਸ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਕੀਰਤਨ ਦੀਵਾਨ ਵਿੱਚ ਸੰਤ ਬਾਬਾ ਮੱਖਣ ਸਿੰਘ ਦਰੀਏ ਵਾਲੇ ਸੰਗਤਾਂ ਨੂੰ ਕਥਾ ਨਾਲ ਅਤੇ ਢਾਡੀ ਹਰਜਿੰਦਰ ਸਿੰਘ ਬੰਗਿਅੱ ਵਾਲਿਆਂ ਦਾ ਇੰਨਰਨੈਸ਼ਨਲ ਢਾਡੀ ਜੱਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰੇਗਾ। ਸਮਾਗਮ ਦੌਰਾਨ ਸਾਰੇ ਦਿਨ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਸਮੂਹ ਸਾਧ ਸੰਗਤ ਨੂੰ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਬਾਬਾ ਅਵਤਾਰ ਸਿੰਘ ਮੁੱਖ ਗ੍ਰੰਥੀ , ਬਾਬਾ ਰਣਜੀਤ ਸਿੰਘ ਹੈੱਡ ਗ੍ਰੰਥੀ, ਪ੍ਰਧਾਨ ਰੇਸ਼ਮ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ ਗਿੱਤਾ, ਮਨਜੀਤ ਸਿੰਘ ਸੈਕਟਰੀ, ਅਮ੍ਰਿਤਪਾਲ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਇਟਲੀ, ਮਨਜੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਧਾਲੀਵਾਲ, ਸੁੱਚਾ ਸਿੰਘ ਲੰਬੜਦਾਰ, ਮਨਜੀਤ ਸਿੰਘ, ਕੈਪਟਨ ਹਰੀ ਓਮ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ ਭੱਟੀ, ਸਤਵਿੰਦਰ ਸਿੰਘ, ਕੁਲਵਿੰਦਰ ਸਿੰਘ ਸੋਨੀ ਪੰਚ, ਡਾ. ਚਰਨਜੀਤ ਸਿੰਘ ਪੜਬੱਗਾ, ਸੁਖਵਿੰਦਰ ਸਿੰਘ ਸੁੱਖੂ, ਅਮਰੀਕ ਸਿੰਘ ਬੱਬੂ, ਬਲਜੀਤ ਸਿੰਘ ਬੱਲੂ, ਮਨਜੀਤ ਸਿੰਘ ਜੀਤਾ ਅਤੇ ਨਗਰ ਦੀਆਂ ਹੋਰ ਸੰਗਤਾਂ ਹਾਜ਼ਰ ਸਨ।