ਲਿਟਲ ਕਿੰਗਡਮ ਸਕੂਲ ’ਚ ਮਨਾਇਆ ਮਾਂ ਬੋਲੀ ਦਿਵਸ
ਲਿਟਲ ਕਿੰਗਡਮ ਸਕੂਲ ’ਚ ਮਨਾਇਆ ਮਾਂ ਬੋਲੀ ਦਿਵਸ
Publish Date: Sun, 22 Feb 2026 04:52 PM (IST)
Updated Date: Mon, 23 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸਿੱਖਿਆ ਸੰਸਥਾ ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਪ੍ਰੈਜ਼ੀਡੈਂਟ ਗਗਨ ਵੈਦ ਅਤੇ ਪ੍ਰਿੰਸੀਪਲ ਮੀਤਾ ਆਨੰਦ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਾਈਸ ਪ੍ਰਿਸੀਪਲ ਸੂਰਜ ਸਹੋਤਾ ਦੀ ਅਗਵਾਈ ’ਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬੜੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਅਧਿਆਪਕਾਂ ਨੇ ਬੱਚਿਆਂ ਨੂੰ ਇਸ ਦਿਨ ਦੀ ਮਹਾਨਤਾ ਬਾਰੇ ਦੱਸਿਆ ਕਿ ਮਾਂ ਬੋਲੀ ਵਿਚ ਹੀ ਮਨੁੱਖ ਦੇ ਵਿਚਾਰਾਂ ਅਤੇ ਸੰਸਕਾਰਾਂ ਦੀ ਅਸਲ ਝਲਕ ਮਿਲਦੀ ਹੈ। ਮਾਂ ਬੋਲੀ ਰਾਹੀਂ ਹੀ ਬੱਚਾ ਆਪਣੀ ਮਾਂ ਕੋਲੋਂ ਬਚਪਨ ਵਿਚ ਗਿਆਨ ਹਾਸਲ ਕਰਦਾ ਹੈ, ਜੋ ਉਸ ਦੇ ਜੀਵਨ ਦੀ ਬੁਨਿਆਦ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਸਿਰਫ਼ ਇਕ ਭਾਸ਼ਾ ਨਹੀਂ, ਸਗੋਂ ਸਾਡੀ ਸੱਭਿਆਚਾਰਕ ਪਛਾਣ ਹੈ। ਮਾਂ ਬੋਲੀ ਨਾਲ ਪਿਆਰ ਕਰਨਾ ਆਪਣੀ ਮਿੱਟੀ ਅਤੇ ਵਿਰਾਸਤ ਨਾਲ ਪਿਆਰ ਕਰਨ ਦੇ ਬਰਾਬਰ ਹੈ। ਅਧਿਆਪਕਾਂ ਨੇ ਇਸ ਮੌਕੇ ਸੰਕਲਪ ਲਿਆ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ-ਪ੍ਰਸਾਰ ਲਈ ਲਗਾਤਾਰ ਉੱਦਮ ਕਰਦੇ ਰਹਿਣਗੇ। ਇਸ ਮੌਕੇ ਗਗਨਦੀਪ ਕੌਰ, ਲਖਵੀਰ ਸਿੰਘ, ਰੀਤੂ ਲਾਂਬਾ, ਚਰਨਜੀਤ ਕੌਰ ਆਦਿ ਮੌਜੂਦ ਸਨ।