ਮੰਝਪੁਰ ਬਣੇ ਸ਼੍ਰੋਅਦ ਉਦਯੋਗ ਤੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ
ਅੰਮ੍ਰਿਤਪਾਲ ਸਿੰਘ ਮੰਝਪੁਰ ਸ਼੍ਰੋਅਦ ਉਦਯੋਗ ਤੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਣੇ
Publish Date: Sun, 22 Feb 2026 04:41 PM (IST)
Updated Date: Mon, 23 Feb 2026 04:04 AM (IST)
ਐੱਨਕੇ ਸ਼ਰਮਾ ਨੇ ਕੀਤੀ ਨਿਯੁਕਤੀ, ਅਕਾਲੀ ਵਰਕਰਾਂ ’ਚ ਖੁਸ਼ੀ ਦੀ ਲਹਿਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਹਲਕਾ ਮੁਕੇਰੀਆਂ ਤੋਂ ਯੂਥ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਮੰਝਪੁਰ ਨੂੰ ਵੱਡੀ ਜਿੰਮੇਵਾਰੀ ਸੌਂਪਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਵਿੰਗ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਦਯੋਗ ਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐੱਨਕੇ ਸ਼ਰਮਾ ਵੱਲੋਂ ਕੀਤੀ ਗਈ।
ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਮੰਝਪੁਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿੰਗ ਪ੍ਰਧਾਨ ਐੱਨਕੇ ਸ਼ਰਮਾ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ਜਥੇਦਾਰ ਈਸ਼ਰ ਸਿੰਘ ਮੰਝਪੁਰ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਸੰਪਰਕ ਸਾਧ ਕੇ ਉਨ੍ਹਾਂ ਦੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤੇ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਪਾਰਟੀ ਮੰਚ ਤੋਂ ਬਣਦੀ ਚਾਰਾਜੋਈ ਕੀਤੀ ਜਾਵੇਗੀ।
ਅੰਮ੍ਰਿਤਪਾਲ ਸਿੰਘ ਮੰਝਪੁਰ ਦੀ ਨਿਯੁਕਤੀ ਨਾਲ ਅਕਾਲੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਜਥੇ. ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਕਿਰਪਾਲ ਸਿੰਘ ਗੇਰਾ, ਜਥੇ. ਲਖਵਿੰਦਰ ਸਿੰਘ ਟਿੰਮੀ, ਸਰਕਲ ਭੰਗਾਲਾ ਪ੍ਰਧਾਨ ਮਾ. ਅਤਰ ਸਿੰਘ, ਸਰਕਲ ਨੌਸ਼ਹਿਰਾ ਪੱਤਣ ਪ੍ਰਧਾਨ ਅਮਰਜੀਤ ਸਿੰਘ, ਸਰਕਲ ਹਰਸਾ ਮਾਨਸਰ ਪ੍ਰਧਾਨ ਸਰਵਨ ਸਿੰਘ ਕੋਟਲੀ ਖਾਸ, ਸਰਕਲ ਐਮਾਂ ਮਾਂਗਟ ਪ੍ਰਧਾਨ ਬਲਵੀਰ ਸਿੰਘ, ਸਰਕਲ ਚਨੌਰ ਪ੍ਰਧਾਨ ਸਰਬਜੀਤ ਸਿੰਘ ਰੰਗਾ, ਵੀਰ ਸਿੰਘ, ਜਥੇ. ਸੌਦਾਗਰ ਸਿੰਘ ਚਨੌਰ, ਜਥੇ. ਆਸਾ ਸਿੰਘ ਕੋਲੀਆਂ, ਸਤਨਾਮ ਸਿੰਘ ਲੰਡੇ, ਰਜਤ ਠਾਕੁਰ, ਨਵਦੀਪ ਸਿੰਘ ਹੈਪੀ, ਬਲਵਿੰਦਰ ਸਿੰਘ ਪਨਖੂਹ, ਜਥੇ. ਜਸਵਿੰਦਰ ਸਿੰਘ ਬਿੱਟੂ, ਰਘੂਨਾਥ ਨੰਦਨ, ਰਾਜ ਸਿੰਘ ਮਹਿਤਾਬਪੁਰ, ਕੇਵਲ ਕੁਮਾਰ ਭੰਗਾਲਾ, ਮਨਜਿੰਦਰ ਸਿੰਘ ਗੋਲਡੀ, ਜਸਵਿੰਦਰ ਸਿੰਘ, ਨਿਰਵੈਰ ਸਿੰਘ, ਠੇਕੇਦਾਰ ਹਰਜਿੰਦਰ ਸਿੰਘ, ਮਾਸਟਰ ਮਹਿੰਗਾ ਸਿੰਘ ਮੁਕੇਰੀਆਂ ਆਦਿ ਨੇ ਅੰਮ੍ਰਿਤਪਾਲ ਸਿੰਘ ਮੰਝਪੁਰ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਮੁਬਾਰਕਬਾਦ ਭੇਟ ਕੀਤੀ।