ਬਾਬਾ ਕੇਵਲ ਸਿੰਘ ਜੀ ਦਾ ਕੀਤਾ ਨਿੱਘਾ ਸਵਾਗਤ
ਉੱਘੇ ਸਮਾਜ ਸੇਵੀ ਡਾ. ਜਤਿੰਦਰ ਥਿੰਦ ਅਤੇ ਡਾ. ਪ੍ਰਤੀਵਾ ਥਿੰਦ ਦੇ ਗ੍ਰਹਿ ਵਿਖੇ ਬਾਬਾ ਕੇਵਲ ਸਿੰਘ ਜੀ ਦਾ ਨਿੱਘਾ ਸਵਾਗਤ
Publish Date: Sat, 21 Feb 2026 05:49 PM (IST)
Updated Date: Sun, 22 Feb 2026 04:07 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਉੱਘੇ ਸਮਾਜ ਸੇਵੀ ਡਾ. ਜਤਿੰਦਰ ਸਿੰਘ ਥਿੰਦ ਅਤੇ ਡਾ. ਪ੍ਰਤੀਵਾ ਥਿੰਦ ਜੀ ਦੇ ਗ੍ਰਹਿ ਵਿਖੇ ਤਪ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਵੱਲੋਂ ਅਹਿਮ ਬੈਠਕ ਕੀਤੀ ਗਈ। ਥਿੰਦ ਨਿਵਾਸ ਪੁੱਜਣ ਤੇ ਡਾ. ਥਿੰਦ ਵੱਲੋਂ ਬਾਬਾ ਕੇਵਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਜ ਦੇ ਮਸਲੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ, ਉਨ੍ਹਾਂ ਦੀ ਵਿਚਾਰਧਾਰਾ ਅਤੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਸਿਹਤ ਸਹੂਲਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਥਿੰਦ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਲੋਂ ਲਗਾਈ ਗਈ ਹਰ ਸੇਵਾ ਲਈ ਤਤਪਰ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਲਈ ਉਹਨਾਂ ਦੀ ਸੱਚੀ ਸ਼ਰਧਾ ਅਤੇ ਨਿਸ਼ਠਾ ਹੈ, ਸਮੇਂ-ਸਮੇਂ ਤੇ ਉਹ ਪਰਿਵਾਰ ਸਮੇਤ ਤਪ ਅਸਥਾਨ ਤੇ ਨਤਮਸਤਕ ਹੁੰਦੇ ਹਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਧਰਤੀ ਤੇ ਕੀਤੀ ਗਈ ਸੇਵਾ ਸਦਕਾ ਹੀ ਅਸੀਂ ਅੱਜ ਇੱਥੇ ਪੁੱਜੇ ਹਾਂ। ਇਸ ਮੌਕੇ ਬਾਬਾ ਕੇਵਲ ਸਿੰਘ ਜੀ ਵੱਲੋਂ ਡਾ. ਥਿੰਦ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਾਂ ਵਿਚ ਅਰਦਾਸ ਕੀਤੀ ਗਈ।