ਮਾਨਵਤਾ ਵੈੱਲਫੇਅਰ ਸੋਸਾਇਟੀ ਵਲੋਂ ਫਿਜ਼ੀਓਥੈਰਪੀ ਕੈਂਪ 8 ਨੂੰ
ਕੇਆਰਕੇ ਡੀਏਵੀ ਸਕੂਲ ਗੜਦੀਵਾਲਾ ਵਿਖੇ ਮਾਨਵਤਾ ਵੈਲਫੇਅਰ ਸੋਸਾਇਟੀ ਵਲੋਂ ਫੀਜੀਓਥੈਰਪੀ ਕੈਂਪ 8 ਮਾਰਚ ਨੂੰ
Publish Date: Sat, 21 Feb 2026 05:43 PM (IST)
Updated Date: Sun, 22 Feb 2026 04:07 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਮਾਨਵਤਾ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਸਮਾਜ ਭਲਾਈ ਕੰਮਾਂ ਨੂੰ ਮੱਦੇਨਜ਼ਰ ਵਿਸ਼ੇਸ਼ ਉਪਰਾਲਾ ਕਰਦੇ ਹੋਏ ਲੋਕਾਂ ਦੀ ਸਹੂਲਤ ਲਈ ਜੋ ਅੱਜ ਕੱਲ ਜੋੜਾਂ ਦੇ ਦਰਦ, ਸਰਵਾਈਕਲ, ਮਾਸਪੇਸ਼ੀਆਂ ਦੇ ਦਰਦ ਤੋਂ ਜੂਝ ਰਹੇ ਹਨ ਨੂੰ ਹੁਣ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਫਿਜੀਓਥੈਰਪੀ ਕੈਂਪ 8 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਤੋ ਸ਼ਾਮ 5 ਵਜੇ ਤੱਕ ਕੇਆਰਕੇ ਡੀਏਵੀ ਸਕੂਲ ਗੜ੍ਹਦੀਵਾਲਾ ਵਿਖੇ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮਾਨਵਤਾ ਵੈੱਲਫੇਅਰ ਸੋਸਾਇਟੀ ਦੇ ਪ੍ਰਬੰਧਕਾਂ ਡਾਇਰੈਕਟਰ ਕਮਲ ਸੇਠ, ਚੇਅਰਮੈਨ ਰੁਪਿੰਦਰ ਸਿੰਘ, ਪ੍ਰੈਜੀਡੈਂਟ ਦਰਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਲੋਕ ਜੋੜਾਂ ਦੇ ਦਰਦ, ਸਰਵਾਈਕਲ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਬਹੁਤ ਜਿਆਦਾ ਜੂਝ ਰਹੇ ਹਨ ਜਿਸ ਕਾਰਨ ਅਨੇਕਾਂ ਦਵਾਈਆਂ ਖਾ ਕੇ ਵੀ ਇਸ ਬਿਮਾਰੀ ਤੋਂ ਨਿਜਾਤ ਨਹੀਂ ਪਾ ਰਹੇ। ਇਸ ਲਈ ਮਾਨਵਤਾ ਵੈੱਲਫੇਅਰ ਸੋਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਡਾ. ਪੰਕਜ ਆਦੀਆ ਤੇ ਡਾ. ਸ਼੍ਰੇਆ ਪੀਟੀ, ਡਾ. ਗੌਰਵ ਪੀਟੀ, ਡਾ ਪਰਮਿਟ ਸਿੰਘ ਫਿਜੀਓ ਵੱਲੋਂ ਫਿਜੀਓਥੈਰਪੀ ਰਾਹੀਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਇਆ ਜਾਵੇਗਾ।