ਸ਼੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ ’ਚ ਵਿਦਾਇਗੀ ਸਮਾਰੋਹ
ਸ਼੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ ਵਿਖੇ ਕਰਵਾਇਆ ਵਿਦਾਇਗੀ ਸਮਾਰੋਹ
Publish Date: Fri, 20 Feb 2026 04:33 PM (IST)
Updated Date: Sat, 21 Feb 2026 04:04 AM (IST)

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਪੰਥ ਰਤਨ ਜ਼ਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਦੀ ਰਹਿਨੁਮਾਈ ਅਧੀਨ ਚੱਲ ਰਹੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਸੀ.ਸੈ. ਸਕੂਲ ਚੱਬੇਵਾਲ ਵਿਖੇ ਪ੍ਰਿੰਸੀਪਲ/ ਡਾਇਰੈਕਟਰ ਡਾ:ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2 ਆਰਟਸ, ਕਾਮਰਸ, ਮੈਡੀਕਲ, ਨਾਨ-ਮੈਡੀਕਲ ਦੀਆਂ ਵਿਦਿਆਰਥਣਾਂ ਲਈ ਯਾਦਗਾਰੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਖੁਸ਼ੀ, ਉਤਸ਼ਾਹ ਅਤੇ ਭਾਵਨਾਤਮਕ ਪਲਾਂ ਨਾਲ ਭਰਪੂਰ ਸੀ, ਜਿੱਥੇ ਪੂਰੇ ਸਕੂਲ /ਕਾਲਜ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਰੂਪੀ ਪਰਿਵਾਰ ਨੇ ਮਿਲ ਕੇ ਹੋਣਹਾਰ ਵਿਦਿਆਰਥਣਾਂ ਨੂੰ ਸਨੇਹਪੂਰਵਕ ਵਿਦਾਇਗੀ ਦਿੱਤੀ। ਇਸ ਪ੍ਰੋਗਰਾਮ ਵਿੱਚ ਬੀਬੀ ਯਸ਼ਪਾਲ ਕੌਰ ਜੀ ਹਰੀਆਂ ਬੇਲਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਿਬਨ ਕਟਿੰਗ ਦੀ ਰਸਮ ਅਦਾ ਕੀਤੀ। ਪ੍ਰੋਗਰਾਮ ਦੀ ਆਰੰਭਤਾ ਦੇਹ ਸ਼ਿਵਾ ਵਰ ਮੋਹੈ ਇਹੈ ਸ਼ਬਦ ਨਾਲ ਕੀਤੀ ਗਈ। ਇਸ ਉਪਰੰਤ ਜੋਤੀ ਪ੍ਜਵਲਨ ਕੀਤੀ ਗਈ। ਕਾਲਜ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਬੀਬੀ ਜੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀਓ ਆਇਆਂ ਆਖਿਆ ਗਿਆ। ਸਮੂਹ-1 ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਵੱਲੋਂ 2 ਦੀਆਂ ਬੱਚੀਆਂ ਨੂੰ ਪਿਆਰ ਦੀ ਭੇਂਟ ਦੇ ਕੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਸਮਾਰੋਹ ਵਿੱਚ ਰੰਗਾਰੰਗ ਲੋਕ ਨਾਚ, ਲੋਕ ਗੀਤ, ਭੰਗੜਾ, ਗਿੱਧਾ ਅਤੇ ਅਨੇਕਾਂ ਸੰਸਕ੍ਰਿਤਿਕ ਗਤੀਵਿਧੀਆਂ ਨਾਲ ਸਭ ਦਾ ਮਨੋਰੰਜਨ ਕੀਤਾ ਗਿਆ, ਜਿਸ ਨਾਲ ਵਾਤਾਵਰਨ ਉਮੰਗ ਤੇ ਉਤਸ਼ਾਹ ਨਾਲ ਭਰਪੂਰ ਬਣ ਗਿਆ। ਇਸ ਮੌਕੇ ਪ੍ਰਿੰਸੀਪਲ/ ਡਾਇਰੈਕਟਰ ਮਨਜੀਤ ਕੌਰ ਨੇ ਬੱਚੀਆਂ ਨੂੰ ਪ੍ਰੇਰਣਾਦਾਇਕ ਸੰਦੇਸ਼ ਦਿੰਦਿਆਂ ਕਿਹਾ ਕਿ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ, ਆਤਮ-ਵਿਸ਼ਵਾਸ਼, ਸਖਤ ਮਿਹਨਤ ਅਤੇ ਸਾਕਾਰਾਤਮਕ ਸੋਚ ਨੂੰ ਅਪਣਾਓ ਆਪਣੇ ਟੀਚੇ ’ਤੇ ਪਹੁੰਚਣ ਲਈ ਲਗਾਤਾਰ ਕੋਸ਼ਿਸ਼ ਤੇ ਮਿਹਨਤ ਕਰਦੇ ਰਹੋ, ਮਾਤਾ-ਪਿਤਾ ਤੇ ਅਧਿਆਪਕਾਂ ਦੀ ਇੱਜਤ ਕਰੋ ਅਤੇ ਸੱਚ, ਸਦਾਚਾਰ ਤੇ ਇਮਾਨਦਾਰੀ ਦੇ ਮਾਰਗ ਤੇ ਚੱਲੋ। ਸਮਾਰੋਹ ਦਾ ਮੁੱਖ ਆਕਰਸ਼ਣ ਮਾਡਲਿੰਗ ਰਹੀ ਜਿਸ ਦੇ ਆਧਾਰ ’ਤੇ 2 ਸਾਇੰਸ ਦੀ ਅਨੁਸ਼ਿਕਾ ਮਿਸ ਫੇਅਰਵੈਲ, ਜੰਨਤ ਵੈੱਲ ਡਰੈੱਸਡ ਚੁਣੀ ਗਈ। ਬੀਬੀ ਯਸ਼ਪਾਲ ਕੌਰ ਜੀ ਹਰੀਆਂ ਬੇਲਾਂ ਅਤੇ ਡਾ. ਮਨਜੀਤ ਕੌਰ ਨੇ ਮਿਸ ਫੇਅਰਵੈੱਲ ਦੇ ਸਿਰ ਤਾਜ ਪਹਿਨਾ ਕੇ ਸਨਮਾਨਿਤ ਕੀਤਾ ਤੇ ਉਸ ਨੂੰ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ।