ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੀ ਬੇਲੋੜੀ ਦੇਰੀ ਤੋਂ ਭੜਕੇ ਐੱਨਪੀਐੱਸ ਮੁਲਾਜ਼ਮ
ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੀ ਬੇਲੋਡੀ ਦੇਰੀ ਤੋਂ ਭੜਕੇ ਐਨਪੀਐਸ ਮੁਲਾਜ਼ਮ, ਮੁੱਖ ਮੰਤਰੀ ਦੀ ਅਰਥੀ ਫੂਕ ਪ੍ਰਗਟਾਇਆ ਰੋਸ
Publish Date: Thu, 19 Feb 2026 08:19 PM (IST)
Updated Date: Fri, 20 Feb 2026 04:10 AM (IST)

ਬਜ਼ਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਮਾਰਚ ਦਾ ਐਲਾਨ, ਟੈੱਟ ਖ਼ਿਲਾਫ 22 ਦੀ ਸਿੱਖਿਆ ਮੰਤਰੀ ਦੇ ਹਲਕੇ ’ਚ ਮਹਾਂਰੈਲੀ ਦਾ ਸਮਰਥਨ ਕੀਤਾ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਪੰਜਾਬ ਅਤੇ ਸੀਪੀਐਫ਼ ਕਰਮਚਾਰੀ ਯੂਨੀਅਨ,ਪੰਜਾਬ ਦੇ ਸੱਦੇ ’ਤੇ ਐਨਪੀਐਸ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਸਥਾਨਕ ਤਹਿਸੀਲ ਕੰਪਲੈਕਸ ਮੂਹਰੇ ਇਕੱਤਰ ਵੱਡੀ ਗਿਣਤੀ ਵਿੱਚ ਐਨਪੀਐਸ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਜਸਵੀਰ ਤਲਵਾੜਾ, ਵਿੱਤ ਸਕੱਤਰ ਵਰਿੰਦਰ ਵਿੱਕੀ, ਆਈਟੀ ਇੰਚਾਰਜ ਸੱਤ ਪ੍ਰਕਾਸ਼, ਨਰੇਸ਼ ਮਿੱਡਾ, ਮਨਜੀਤ ਸਿੰਘ ਸੈਣੀ, ਰਾਜੀਵ ਸ਼ਰਮਾ, ਸ਼ਸ਼ੀਕਾਂਤ, ਪਿੰਕੀ ਬਡਿਆਲ ਆਦਿ ਨੇ ਪੰਜਾਬ ਸਰਕਾਰ ’ਤੇ ਚੋਣਾਂ ’ਚ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ। ਸਾਲ 2022 ’ਚ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਜਿਹੜਾ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਸਰਕਾਰ ਉਸਨੂੰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ’ਚ ਪੂਰਾ ਕਰਨ ਵਿੱਚ ਨਾਕਾਮ ਸਿੱਧ ਹੋਈ ਹੈ। ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਚੁੱਪੀ ਨੇ ਐਨਪੀਐਸ ਮੁਲਾਜ਼ਮਾਂ ’ਚ ਜ਼ਬਰਦਸਤ ਰੋਹ ਪੈਦਾ ਕੀਤਾ ਹੈ, ਆਪਣੇ ਬੁਢਾਪੇ ਦੀ ਡੰਗੋਰੀ ਨੂੰ ਬਹਾਲ ਕਰਵਾਉਣ ਲਈ ਮੁਲਾਜ਼ਮ ਆਰ ਪਾਰ ਦਾ ਸੰਘਰਸ਼ ਲੜਨ ਦੇ ਰੌਂਅ ’ਚ ਹਨ। ਇਸੇ ਕੜੀ ਤਹਿਤ ਅੱਜ ਪੰਜਾਬ ਭਰ ’ਚ ਬਲਾਕ ਪੱਧਰ ’ਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਸੰਘਰਸ਼ ਦੇ ਅਗਲੇ ਪੜਾਅ ’ਚ ਬਜ਼ਟ ਸੈਸ਼ਨ ਦੌਰਾਨ ਐਨਪੀਐਸ ਮੁਲਾਜ਼ਮ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨਗੇ। ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਐੱਨਪੀਐੱਸ ਮੁਲਾਜ਼ਮਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਦੋਸ਼ ਲਾਏ। ਸੰਘਰਸ਼ ਤੋਂ ਧਿਆਨ ਭਟਕਾਉਣ ਲਈ ਸਰਕਾਰ ਨੇ 2010 ਤੋਂ ਪਹਿਲਾਂ ਭਰਤੀ ਅਧਿਆਪਕਾਂ ’ਤੇ ਟੈਟੱ ਦੀ ਬੇਲੋਡੀ ਸ਼ਰਤ ਥੋਪ ਦਿੱਤੀ ਹੈ। ਆਗੂਆਂ ਨੇ ਸਰਕਾਰ ਨੂੰ ਤੁਰੰਤ ਟੈਟੱ ਦੀ ਬੇਲੋਡ਼ੀ ਸ਼ਰਤ ਖ਼ਿਲਾਫ਼ ਵਿਧਾਨ ਸਭਾ ’ਚ ਆਰਡੀਨੈਸ ਲਿਆ ਕੇ ਰੱਦ ਕਰਨ ਦੀ ਮੰਗ ਕੀਤੀ। ਉੱਥੇ ਹੀ ਟੈਟੱ ਖ਼ਿਲਾਫ਼ 22 ਤਾਰੀਕ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕਾ ਆਨੰਦਪੁਰ ਸਾਹਿਬ ’ਚ ਕੀਤੀ ਜਾ ਰਹੀ ਮਹਾਂ ਰੈਲੀ ਦਾ ਸਮਰਥਨ ਕੀਤਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਹਿਤੇਸ਼ ਸ਼ਰਮਾ, ਸੁਜਾਤਾ, ਕਰੁਣਾ ਪਰਿਹਾਰ, ਰਾਜਿੰਦਰ ਟੱਪਾ, ਰਾਮ ਕ੍ਰਿਸ਼ਨ, ਰਾਜੀਵ ਕੁਮਾਰ , ਪੰਕਜ ਸ਼ਰਮਾ, ਅਨੁਜ ਕੁਮਾਰ, ਰਘੁਵੀਰ ਸਿੰਘ, ਵਿਕਾਸ ਸ਼ਰਮਾ, ਦਵਿੰਦਰ ਸਿੰਘ ਸਹੋਤਾ ਆਦਿ ਹਾਜ਼ਰ ਸਨ।